by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਲਵੰਡੀ ਭਾਈ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੁਝ ਦਿਨਾਂ ਤੋਂ ਲਾਪਤਾ ਹੋਏ ਪੁੱਤ ਦੀ ਅੱਜ ਸਵੇਰੇ ਲਾਸ਼ ਫਰੀਦਕੋਟ 'ਚ ਮਿਲੀ ਹੈ। ਦੱਸਿਆ ਜਾ ਰਿਹਾ ਪਿੰਡ ਵਾੜਾ ਜਵਾਹਰ ਸਿੰਘ ਵਾਲਾ ਦਾ ਚੋਥੀ ਜਮਾਤ ਵਿੱਚ ਪੜ੍ਹਾਈ ਕਰਨ ਵਾਲਾ ਵਿਦਿਆਰਥੀ ਗੁਰੂਨੁਰ ਸਿੰਘ ਕੁਝ ਦਿਨ ਪਹਿਲਾਂ ਹੀ ਆਪਣੀ ਮਾਤਾ ਨਾਲ ਰਿਸ਼ਤੇਦਾਰ ਘਰ ਫਰੀਦਕੋਟ ਵਿਖੇ ਹੋਇਆ ਸੀ ,ਜੋ ਕੁਝ ਸਮਾਂ ਘਰ ਰਹਿਣ ਤੋਂ ਬਾਅਦ ਖੇਡਣ ਲਈ ਚਲਾ ਗਿਆ । ਬਾਅਦ 'ਚ ਉਹ ਕਾਫੀ ਸਮੇ ਤੱਕ ਘਰ ਵਾਪਸ ਨਹੀ ਆਇਆ । 2 ਦਿਨ ਪਰਿਵਾਰ ਤੇ ਪੁਲਿਸ ਵਲੋਂ ਉਸ ਦੀ ਭਾਲ ਕੀਤੀ ਗਈ ਸੀ ਪਰ ਉਸ ਬਾਰੇ ਕੋਈ ਸੁਰਾਗ ਨਹੀ ਮਿਲਿਆ। ਅੱਜ ਸਵੇਰੇ ਫਰੀਦਕੋਟ ਦੇ ਦੀਨਾਨਗਰ 'ਚ ਵਾਟਰ ਵਰਕਸ ਦੀ ਖਾਲ 'ਚ ਬੱਚੇ ਦੀ ਲਾਸ਼ ਬਰਾਮਦ ਹੋਈ। ਜਿਸ ਨੂੰ ਪੁਲਿਸ ਵਲੋਂ ਕਬਜ਼ੇ 'ਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਫਿਲਹਾਲ ਪੁਲਿਸ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।