ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਸਪਾ ਸੈਂਟਰ 'ਚ ਥਾਈਲੈਂਡ ਦੀਆਂ ਕੁੜੀਆਂ ਆਪਣੇ ਜਿਸਮ ਦੀ ਬੋਲੀ ਲੱਗਾ ਰਹੀਆਂ ਹਨ। ਜਿਸ ਕਾਰਨ ਸਪਾ ਸੈਂਟਰਾਂ ਦੇ ਮਾਲਕਾਂ ਨੂੰ ਮੋਟਾ ਪੈਸਾ ਆ ਰਿਹਾ ਹੈ। ਦੱਸ ਦਈਏ ਕਿ ਸਭ ਤੋਂ ਵੱਧ ਲੁਧਿਆਣਾ ਦੇ ਸਪਾ ਸੈਂਟਰਾਂ 'ਚ ਜਿਸਮਫਰੋਸ਼ੀ ਦਾ ਧੰਦਾ ਕੀਤਾ ਜਾਂਦਾ ਹੈ ਪਰ ਪੁਲਿਸ ਅਧਿਕਾਰੀਆਂ ਦੇ ਕੰਨਾਂ ਵਿੱਚ ਜੂੰ ਤੱਕ ਨਹੀ ਰੇਗ ਰਹੀ । ਇਸ ਸਭ ਦਾ ਵੱਡਾ ਕਾਰਨ ਸਪਾ ਸੈਂਟਰਾਂ ਤੋਂ ਹੋ ਰਹੀ ਮੋਟੀ ਕਮਾਈ ਹੈ ,ਉੱਥੇ ਹੀ ਫਿਰੋਜ਼ਪੁਰ ਵਿੱਚ ਸਪਾ ਸੈਂਟਰਾਂ ' ਦੀ ਆੜ 'ਚ ਦੇਹ ਵਾਪਰ ਦਾ ਧੰਦਾ ਕੀਤਾ ਜਾ ਰਿਹਾ ਹੈ ।ਕੁੜੀਆਂ ਵਲੋਂ ਬੰਦ ਰੂਮ 'ਚ ਮੈਨਿਊ ਕਾਰਡ ਦਿਖਾਇਆ ਜਾਂਦਾ ਹੈ ।ਜ਼ਿਆਦਾਤਰ ਕੁੜੀਆਂ ਆਪਣੇ ਜਿਸਮ ਨੂੰ 700 ਰੁਪਏ ਤੱਕ ਵੇਚਦੀਆਂ ਹਨ ।ਜਾਣਕਾਰੀ ਅਨੁਸਾਰ ਇਸ ਧੰਦੇ ਨੂੰ ਕੁੜੀਆਂ ਬਿਨਾਂ ਮੈਡੀਕਲ ਦੇ ਕਰ ਰਹੀਆਂ ਹਨ। ਜਿਸ ਕਾਰਨ ਕਈ ਕਦੁਇਆ ਏਡਜ਼ ਦੀ ਬਿਮਾਰੀ ਨਾਲ ਪੀੜਤ ਹਨ, ਜੋ ਕਿ ਨੌਜਵਾਨਾਂ ਸਮੇਤ ਹਰ ਵਿਅਕਤੀ ਲਈ ਸਭ ਤੋਂ ਖਤਰਨਾਕ ਹੈ ।
by jaskamal