by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਓਡੀਸ਼ਾ ਰੇਲ ਹਾਦਸੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। CM ਮਾਨ ਨੇ ਟਵੀਟ ਕਰ ਕਿਹਾ ਕਿ ਓਡੀਸ਼ਾ ਦੇ ਬਾਲਾਸੋਰ 'ਚ ਹੋਏ ਰੇਲ ਹਾਦਸੇ ਦੀ ਮੰਦਭਾਗੀ ਖ਼ਬਰ ਸੁਣਕੇ ਕਾਫੀ ਦੁੱਖ ਹੋਇਆ । ਹਾਦਸੇ 'ਚ ਕਾਫੀ ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਉਨ੍ਹਾਂ ਨੇ ਕਿਹਾ ਪੀੜਤ ਪਰਿਵਾਰ ਨਾਲ ਮੇਰੀ ਡੂੰਘੀ ਹਮਦਰਦੀ ਹੈ।
CM ਮਾਨ ਨੇ ਕਿਹਾ ਮੈ ਅਰਦਾਸ ਕਰਦਾ ਹਾਂ ਕਿ ਹਾਦਸੇ ਵਿੱਚ ਜਖ਼ਮੀ ਹੋਏ ਲੋਕ ਜਲਦ ਠੀਕ ਹੋ ਜਾਣ। ਦੱਸਣਯੋਗ ਹੈ ਕਿ ਓਡੀਸ਼ਾ ਵਿੱਚ ਬਾਲਾਸੋਰ 'ਚ ਬੀਤੀ ਰਾਤ ਵੱਡਾ ਰੇਲ ਹਾਦਸਾ ਵਾਪਰ ਗਿਆ ।ਇਸ ਹਾਦਸੇ ਦੌਰਾਨ ਹੁਣ ਤੱਕ 280 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ,ਜਦਕਿ 900 ਤੋਂ ਵੱਧ ਲੋਕ ਜਖ਼ਮੀ ਹੋ ਗਏ ।ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਜਾ ਰਿਹਾ ਹੈ ।