by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਓਡੀਸ਼ਾ ਦੇ ਬਾਲਾਸੋਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰੇਲ ਹਾਦਸੇ ਦੌਰਾਨ 235 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਲੋਕ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮੁੱਖ ਸਕੱਤਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਬਾਲਾਸੋਰ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 235 ਤੋਂ ਵੱਧ ਹੋ ਗਈ ।
ਬਚਾਅ ਟੀਮ ਵਲੋਂ ਹੁਣ ਤੱਕ 900 ਯਾਤਰੀਆਂ ਨੂੰ ਬਚਾਇਆ ਗਿਆ, ਜਿਨ੍ਹਾਂ ਨੂੰ ਇਲਾਜ਼ ਲਈ ਵੱਖ -ਵੱਖ ਹਸਪਤਾਲ ਭਰਤੀ ਕਰਵਾਇਆ ਗਿਆ ।ਇਸ ਹਾਦਸੇ ਨੂੰ ਦੇਖਦੇ ਹੋਏ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵਲੋਂ ਇੱਕ ਦਿਨ ਲਈ ਸੋਗ ਦਾ ਐਲਾਨ ਕੀਤਾ ਗਿਆ ,ਉੱਥੇ ਹੀ ਮੁੱਖ ਮੰਤਰੀ ਨਵੀਨ, ਰੇਲ ਮੰਤਰੀ ਵੈਸ਼ਨਵ ,ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਸਮੇਤ ਹੋਰ ਵੀ ਸੀਨੀਅਰ ਆਗੂਆਂ ਵਲੋਂ ਹਾਦਸੇ ਵਾਲੀ ਥਾਂ 'ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਰੇਲ ਮੰਤਰੀ ਵਲੋਂ ਹਾਦਸੇ ਦੇ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ ।