ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੈਨੇਡਾ 'ਚੋ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਇਹ ਮਾਮਲਾ ਦਿਨੋ- ਦਿਨ ਹੋਰ ਭੱਖਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਦੇਖਦੇ ਹੁਣ ਗਾਇਕ ਸ਼ੈਰੀ ਮਾਨ ਸਮੇਤ ਹੋਰ ਵੀ ਕਲਾਕਾਰ ਵਿਦਿਆਰਥੀਆਂ ਦੇ ਹੱਕ 'ਚ ਸਾਹਮਣੇ ਆਏ ਹਨ। ਗਾਇਕ ਸ਼ੈਰੀ ਮਾਨ ਨੇ ਕੁਝ ਵੀਡਿਓਜ਼ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ 'ਚ ਉਹ ਸੜਕ 'ਤੇ ਬੈਠੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ । ਦੱਸਣਯੋਗ ਹੈ ਕਿ ਸਾਲ 2018 ਤੋਂ 2022 'ਚ ਜਲੰਧਰ ਦੇ 1 ਏਜੰਟ ਨੇ 700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਇੱਕ ਕਾਲਜ ਦੀ ਆਫਰ ਲੈਟਰ ਦਿਵਾ ਕੇ ਤੇ ਉਨ੍ਹਾਂ ਦੇ ਕੈਨੇਡਾ ਦੇ ਵੀਜ਼ਾ ਲਗਵਾ ਦਿੱਤੇ । ਜਿਸ ਕਾਰਨ ਏਜੰਟ ਵਲੋਂ ਹਰ ਵਿਦਿਆਰਥੀ ਕੋਲੋਂ ਲੱਖਾਂ ਰੁਪਏ ਲਏ ਗਏ ।
ਜਾਣਕਾਰੀ ਅਨੁਸਾਰ ਉਕਤ ਏਜੰਟ ਨੇ ਸਾਰੇ ਵਿਦਿਆਰਥੀਆਂ ਨੂੰ ਕਿਹਾ ਸੀ ਕਿ ਜਿਸ ਕਾਲਜ 'ਚ ਉਹ ਜਾ ਰਹੇ ਹਨ ,ਉੱਥੇ ਦੀਆਂ ਸਾਰੀਆਂ ਸੀਟਾਂ ਫੁੱਲ ਹੋ ਚੁੱਕੀਆਂ ਹਨ ਤੇ ਸਭ ਨੂੰ ਅਗਲੇ ਸਮੈਸਟਰ ਵਿੱਚ ਸੀਟਾਂ ਦਿਵਾਈਆਂ ਜਾਣਗੀਆਂ। ਵਿਦਿਆਰਥੀਆਂ ਵਲੋਂ ਉਸ 'ਤੇ ਭਰੋਸਾ ਕਰਕੇ ਲੱਖਾਂ ਰੁਪਏ ਦੇ ਦਿੱਤੇ ਗਏ। ਉੱਥੇ ਹੀ ਕੈਨੇਡਾ ਦੀ ਸੀਮਾ ਸੁਰੱਖਿਆ ਫੋਰਸ ਵਲੋਂ ਸਾਰੇ ਵਿਦਿਆਰਥੀਆਂ ਨੂੰ ਉਕਤ ਏਜੰਟ ਕਾਰੋਬਾਰੀ ਵਲੋਂ ਹੀ ਭੇਜਣ ਦਾ ਦੋਸ਼ ਲਾਇਆ ਜਾ ਰਿਹਾ ਹੈ । ਨਾਲ ਹੀ ਕਿਹਾ ਜਾ ਰਿਹਾ ਕਿਸੇ ਵੀ ਦਸਤਾਵੇਜ਼ 'ਤੇ ਟਰੈਵਲ ਏਜੰਟ ਦੇ ਹਸਤਾਖਰ ਨਹੀ ਹਨ। ਕੈਨੇਡਾ ਸਰਕਾਰ ਵਲੋਂ ਇਸ ਫਰਜੀਵਾੜੇ ਦਾ ਪਰਦਾਫਾਸ਼ ਕਰਨ ਲਈ 700 ਵਿਦਿਆਰਥੀਆਂ ਨੂੰ ਡਿਪੋਰਟ ਨੋਟਿਸ ਜਾਰੀ ਕੀਤਾ ਗਿਆ ।