ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੰਪੀ ਸ੍ਕਿਨ ਤੋਂ ਬਾਅਦ ਇੱਕ ਹੋਰ ਵਾਇਰਸ ਦਾ ਕਹਿਰ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਹੈ। ਦੱਸਿਆ ਜਾ ਰਿਹਾ ਹੁਣ ਘੋੜਿਆਂ ਨੂੰ ਬਿਮਾਰ ਕਰਨ ਵਾਲਾ ਵਾਇਰਸ ਪੰਜਾਬ ਦੇ ਕਈ ਇਲਾਕਿਆਂ 'ਚ ਆ ਗਿਆ ।ਪਸ਼ੂ ਪਾਲਣ ਵਿਭਾਗ ਅਨੁਸਾਰ ਹੁਣ ਪੰਜਾਬ 'ਚ ਗਲੈਡਰਜ਼ ਨਾਮ ਦੇ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਅਧਿਕਾਰੀਆਂ ਨੇ ਬਠਿੰਡਾ ਤੇ ਲੁਧਿਆਣਾ 'ਚ ਵਾਇਰਸ ਵਾਲੀ ਥਾਂ ਦੇ 5 ਕਿਲੋਮੀਟਰ ਦਾਇਰੇ ਨੂੰ ਇਨਫੈਕਟਿਡ ਖੇਤਰ ਐਲਾਨ ਕਰਦੇ ਹੋਏ ਨੋਟੀਫਿਕੇਸ਼ਨ ਜਾਰੀ ਕੀਤਾ ਹੈ । ਗਲੈਡਰਜ਼ ਬਿਮਾਰੀ ਕੈਂਸਰ ਤੋਂ ਵੀ ਜ਼ਿਆਦਾ ਖਤਰਨਾਕ ਦੱਸੀ ਜਾ ਰਹੀ ਹੈ।
ਘੋੜਿਆਂ ਤੋਂ ਇਹ ਬਿਮਾਰੀ ਸਿੱਧਾ ਮਨੁੱਖਾਂ ਤੱਕ ਫੈਲ ਰਹੀ ਹੈ ਤੇ ਇਸ ਨਾਲ ਮੌਤ ਵੀ ਹੋ ਸਕਦੀ ਹੈ ।ਅਧਿਕਾਰੀਆਂ ਅਨੁਸਾਰ ਗਲੈਡਰਜ਼ ਵਾਇਰਸ ਦਾ ਪਹਿਲਾਂ ਮਾਮਲਾ ਹੁਸ਼ਿਆਰਪੁਰ 'ਚੋ ਸਾਹਮਣੇ ਆਇਆ ਸੀ ਪਰ ਮਈ ਮਹੀਨੇ ਵਿੱਚ ਇਸ ਬਿਮਾਰੀ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਪਸ਼ੂ ਪਾਲਣ ਵਿਭਾਗ ਵਲੋਂ ਇਸ ਵਾਇਰਸ ਤੋਂ ਸਾਵਧਾਨ ਰਹਿਣ ਲਈ ਅਲਰਟ ਵੀ ਜਾਰੀ ਕੀਤਾ ਗਿਆ। ਗਲੈਡਰਜ਼ ਵਾਇਰਸ ਬੇਹੱਦ ਖਤਰਨਾਕ ਬਿਮਾਰੀ ਹੈ ।ਜਾਣਕਾਰੀ ਅਨੁਸਾਰ ਪੰਜਾਬ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ 'ਚ ਵੀ ਗਲੈਡਰਜ਼ ਵਾਇਰਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ,ਹਾਲਾਂਕਿ ਕੁਝ ਥਾਵਾਂ ਤੇ ਇਸ ਬਿਮਾਰੀ ਕਾਰਨ ਘੋੜਿਆਂ ਦੀ ਮੌਤ ਵੀ ਹੋ ਗਈ ਹੈ ।