by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੂਰਤ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਨਾਬਾਲਗ ਕੁੜੀ ਦਾ ਉਸ ਦੇ ਪਿਓ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਆਪਣੀ ਧੀ ਦਾ ਚਾਕੂ ਮਾਰ ਕੇ ਕਤਲ ਕਰਨ ਵਾਲੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਇਸ ਦੌਰਾਨ ਜਦੋ ਉਸ ਦੀ ਪਤਨੀ ਧੀ ਨੂੰ ਬਚਾਉਣ ਲਈ ਗਈ ਤਾਂ ਦੋਸ਼ੀ ਨੇ ਉਸ 'ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ । ਇਸ ਹਮਲੇ ਦੌਰਾਨ ਪਤਨੀ ਦੀਆਂ 2 ਉਗਲਾਂ ਵੱਢੀਆਂ ਗਈਆਂ। ਸਾਰੀ ਘਟਨਾ ਮੌਕੇ 'ਤੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ । ਜਿਸ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਸਬੰਧਿਤ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਦੋਸ਼ੀ ਦੀ ਪਛਾਣ ਰਾਮਾਨੁਜ ਦੇ ਰੂਪ 'ਚ ਹੋਈ ਹੈ। ਪੁਲਿਸ ਅਧਿਕਾਰੀ ਅਨੁਸਾਰ ਦੋਸ਼ੀ ਦੀ ਆਪਣੀ ਪਤਨੀ ਇਸ ਲਈ ਲੜਾਈ ਹੋਈ ਸੀ ਕਿ ਧੀ ਛੱਤ 'ਤੇ ਕਿਉ ਸੁੱਤੀ ਹੋਈ ਸੀ । ਦੇਖਦੇ ਹੀ ਦੇਖਦੇ ਲੜਾਈ ਨੇ ਖੂਨੀ ਰੂਪ ਲੈ ਲਿਆ ।