ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਗਏ ਹਨ। ਇਸ ਮਾਮਲੇ ਸਬੰਧੀ CM ਮਾਨ ਵਲੋਂ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਗਈ । ਇਸ ਦੌਰਾਨ CM ਮਾਨ ਵਲੋਂ ਪੰਜਾਬ ਦੇ ਖਿਡਾਰੀ ਜਸਇੰਦਰ ਸਿੰਘ ਨੂੰ ਮੀਡੀਆ ਸਾਹਮਣੇ ਲਿਆਂਦਾ ਗਿਆ । CM ਮਾਨ ਨੇ ਖ਼ੁਲਾਸਾ ਕਰਦੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਦੇ ਭਾਣਜੇ ਨੇ 1 ਕ੍ਰਿਕਟਰ ਨੂੰ ਨੌਕਰੀ ਦੇਣ ਦੇ ਨਾਮ ਤੇ 2 ਕਰੋੜ ਰੁਪਏ ਦੀ ਮੰਗ ਕੀਤੀ ਸੀ।
ਇਸ ਖਿਡਾਰੀ ਨੇ ਹੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਨੌਕਰੀ ਦੀ ਬੇਨਤੀ ਕੀਤੀ ਸੀ ਪਰ ਉਸ ਸਮੇ ਨੌਕਰੀ ਨਹੀ ਦਿੱਤੀ ਗਈ। ਦੱਸਣਯੋਗ ਹੈ ਕਿ CM ਮਾਨ ਵਲੋਂ ਪਿਛਲੇ ਦਿਨੀਂ ਹੀ ਸਾਬਕਾ CM ਚੰਨੀ ਨੂੰ ਚੇਤਾਵਨੀ ਦਿੱਤੀ ਗਈ ਸੀ। ਜਿਸ 'ਚ ਮਾਨ ਨੇ ਉਨ੍ਹਾਂ ਨੂੰ 31 ਮਈ ਦੁਪਹਿਰ 2 ਵਜੇ ਦਾ ਸਮਾਂ ਦਿੱਤਾ ਸੀ । ਮਾਨ ਨੇ ਕਿਹਾ ਸੀ ਕਿ ਚੰਨੀ ਦੇ ਭਾਣਜੇ ਵਲੋਂ ਨੌਕਰੀ ਲਈ ਖਿਡਾਰੀ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਸਾਬਕਾ CM ਚੰਨੀ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਸੀ ਕਿ 31 ਮਈ ਦਾ ਇੰਤਜਾਰ ਕਰਨ ਦੀ ਲੋੜ ਨਹੀ ਹੈ…. ਜੇਕਰ ਨਾਮ ਹੈ ਤਾਂ ਜਨਤਕ ਕੀਤਾ ਜਾਵੇ ।