ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜ਼ੀਰਕਪੁਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਦਿਆਲਪੁਰਾ ਦਾ ਰਹਿਣ ਵਾਲਾ ਨੌਜਵਾਨ ਅਮਨਪ੍ਰੀਤ ਸਿੰਘ ਆਪਣੇ ਦੋਸਤਾਂ ਨਾਲ ਸ੍ਰੀ ਹੇਮਕੁੰਟ ਸਾਹਿਬ ਵਿਖੇ ਯਾਤਰਾ ਕਰਨ ਲਈ ਗਿਆ ਸੀ, ਜੋ ਕਿ ਹੋਟਲ ਦੇ ਕਮਰੇ 'ਚ ਸੁੱਤਾ ਰਹੀ ਗਿਆ। ਅਮਨਪ੍ਰੀਤ ਸਿੰਘ ਦੀ ਮੌਤ ਦੀ ਖਬਰ ਨਾਲ ਪਰਿਵਾਰਿਕ ਮੈਬਰਾਂ ਦਾ ਰੋ- ਰੋ ਬੁਰਾ ਹਾਲ ਹੈ, ਜਦਕਿ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।ਮ੍ਰਿਤਕ ਨੌਜਵਾਨ 2 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਕੁਆਰਾ ਸੀ ।ਅਮਨਪ੍ਰੀਤ ਦੇ ਪਿਤਾ ਜੋ ਕਿ ਵਿਦੇਸ਼ ਵਿੱਚ ਕੰਮ ਕਰਦੇ ਹਨ।
ਮ੍ਰਿਤਕ ਅਮਨਪ੍ਰੀਤ ਸਿੰਘ ਨਾਲ ਆਏ ਉਸ ਦੇ ਦੋਸਤ ਅਸ਼ਵਿੰਦਰ ਸਿੰਘ ਨੇ ਕਿਹਾ ਕਿ ਬੀਤੀ ਸ਼ਾਮ ਅਸੀਂ ਦੋਵੇ ਦੋਸਤ ਘਰੋਂ ਨਿਕਲੇ ਸਨ । ਅਗਲੇ ਦਿਨ ਸਵੇਰੇ ਉਹ ਗੋਬਿੰਦ ਧਾਮ ਗੁਰੂਦੁਆਰਾ ਪਹੁੰਚੇ ਸਨ, ਅਮਨਪ੍ਰੀਤ ਠੀਕ ਸੀ। ਅਸ਼ਵਿੰਦਰ ਸਿੰਘ ਨੇ ਦੱਸਿਆ ਕਿ ਗੁਰੂਦੁਆਰਾ ਸਾਹਿਬ 'ਚ ਸਾਨੂੰ ਕੋਈ ਕਮਰਾ ਨਹੀਂ ਮਿਲਿਆ। ਇਸ ਲਈ ਅਸੀਂ ਬਾਜ਼ਾਰ ਵਿੱਚ ਸੈਰ ਕਰਨ ਲਈ ਚਲੇ ਗਏ ਤਾਂ ਜੋ ਸਾਨੂੰ ਕੋਈ ਕਮਰਾ ਮਿਲ ਸਕੇ। 1 ਘੰਟੇ ਬਾਅਦ ਜਦੋ ਹੋਟਲ ਦਾ ਕਮਰਾ ਮਿਲਿਆ ।ਕਮਰਾ ਲੈਣ ਤੋਂ ਬਾਅਦ ਆਪਣੇ ਕਮਰੇ ਵਿੱਚ ਗਏ ਤਾਂ ਅਮਨਪ੍ਰੀਤ ਸਿੰਘ ਨੇ ਕਿਹਾ ਸ਼ਾਇਦ ਉਸ ਦਾ ਬੀਪੀ ਘਰ ਗਿਆ ਹੈ ।
ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਤਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਦਵਾਈ ਦੇ ਕੇ ਅਰਾਮ ਕਰਨ ਲਈ ਕਿਹਾ। ਜਿਸ ਤੋਂ ਬਾਅਦ ਅਮਨਪ੍ਰੀਤ ਸਿੰਘ ਸੌਂ ਗਿਆ ਤੇ ਅਸੀਂ ਸਾਰੇ ਕੋਲ ਬੈਠ ਗਏ। ਦੇਰ ਰਾਤ ਜਦੋ ਅਸੀਂ ਲੰਗਰ ਛਕਣ ਲਈ ਅਮਨਪ੍ਰੀਤ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਠਿਆ ਨਹੀ ਤਾਂ ਅਸੀਂ ਸੋਚਿਆ ਕਿ ਉਹ ਨੀਦ ਵਿੱਚ ਹੈ। ਇਸ ਲਈ ਅਸੀਂ ਉਸ ਨੂੰ ਅਰਾਮ ਕਰਨ ਲਈ ਉਸ ਨੂੰ ਛੱਡ ਕੇ ਲੰਗਰ ਛਕਣ ਚਲੇ ਗਏ। ਜਦੋ ਅਸੀਂ ਸਵੇਰੇ ਹੇਮਕੁੰਟ ਸਾਹਿਬ ਮੱਥਾ ਟੇਕਣ ਲਈ ਜਾਣ ਲੱਗੇ ਤਾਂ ਅਸੀਂ ਅਮਨਪ੍ਰੀਤ ਨੂੰ ਜਗਾਇਆ ਤਾਂ ਉਹ ਨਹੀਂ ਉਠਿਆ….. ਅਸੀਂ ਡਾਕਟਰ ਨੂੰ ਬੁਲਾਇਆ, ਜਿਨ੍ਹਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ।