by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਲੋਕਾਂ ਵਲੋਂ ਅਗਲੇ ਕੁਝ ਦਿਨਾਂ ਤੱਕ ਗਰਮੀ ਤੋਂ ਰਾਹਤ ਰਹੇਗੀ। ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਗਰਮੀ ਦੇ ਕਹਿਰ ਤੋਂ ਕਾਫੀ ਰਾਹਤ ਮਿਲੀ ਹੈ, ਉੱਥੇ ਹੀ ਦਿੱਲੀ ਸਮੇਤ ਦੇਸ਼ ਦੇ ਵੱਡੀ ਗਿਣਤੀ ਸੂਬਿਆਂ 'ਚ ਮੌਸਮ ਆਪਣਾ ਮਿਜ਼ਾਜ ਬਦਲ ਸਕਦਾ ਹੈ । ਇਸ ਲਈ ਅੱਜ ਮੌਸਮ ਵਿਭਾਗ ਵਲੋਂ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ।
ਜਾਣਕਾਰੀ ਅਨੁਸਾਰ 5 ਜੂਨ ਤੱਕ ਦਿੱਲੀ NCR ਦਾ ਤਾਪਮਾਨ 40 ਡਿਗਰੀ ਤੱਕ ਰਹਿਣ ਵਾਲਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਜਲੰਧਰ, ਮੋਗਾ ,ਅੰਮ੍ਰਿਤਸਰ ਸਮੇਤ ਹੋਰ ਵੀ ਜ਼ਿਲ੍ਹਿਆਂ 'ਚ ਅਗਲੇ ਕਈ ਦਿਨਾਂ ਤੱਕ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਵਿੱਚ ਸੂਬੇ ਦੇ ਪਟਿਆਲਾ, ਰਾਜਪੁਰਾ, ਡੇਰਾਬੱਸੀ ਇਲਾਕੇ 'ਚ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਤੇ ਗੜੇ ਪੈ ਸਕਦੇ ਹਨ ।