ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਬੁਲ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਸਲਾਮਿਕ ਦੇਸ਼ਾਂ ਈਰਾਨ ਤੇ ਅਫ਼ਗ਼ਾਨਿਸਥਾਨ ਜੰਗ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਬੀਤੀ ਦਿਨੀਂ ਪਾਣੀ ਨੂੰ ਲੈ ਕੇ ਸਰਹੱਦ 'ਤੇ ਦੋਵੇ ਫ਼ੋਜਾਂ ਵਿਚਾਲੇ ਝੜਪ ਹੋ ਗਈ। ਇਸ ਲੜਾਈ ਦੌਰਾਨ 4 ਫੋਜੀ ਜਵਾਨ ਸ਼ਹੀਦ ਹੋ ਗਏ, ਉੱਥੇ ਹੀ ਮਰਨ ਵਾਲਿਆਂ 'ਚ ਈਰਾਨ ਦੇ 3 ਫੋਜੀ ਤੇ ਤਾਲਿਬਾਨ ਦਾ 1 ਜਵਾਨ ਸ਼ਾਮਲ ਹੈ ।ਜਾਣਕਾਰੀ ਅਨੁਸਾਰ ਇਸ ਝੜਪ ਦੌਰਾਨ ਗੋਲੀਬਾਰੀ ਵੀ ਕੀਤੀ ਗਈ। ਹੇਲਮੰਡ ਨਦੀ 'ਤੇ ਪਾਣੀ ਦੇ ਅਧਿਕਾਰ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਕਾਫੀ ਸਮੇ ਤੋਂ ਵਿਵਾਦ ਚੱਲ ਰਿਹਾ ਹੈ। ਈਰਾਨ ਵਲੋਂ ਕਿਹਾ ਜਾ ਰਿਹਾ ਕਿ ਇਸ ਪਾਣੀ 'ਤੇ ਉਨ੍ਹਾਂ ਦਾ ਹੱਕ ਹੈ ,ਜਦਕਿ ਅਫ਼ਗ਼ਾਨਿਸਥਾਨ ਵਾਲੇ ਬੋਲ ਰਹੇ ਹਨ ਕਿ ਇੱਥੇ ਉਨ੍ਹਾਂ ਦਾ ਹੱਕ ਹੈ। ਤਾਲਿਬਾਨ ਅਧਿਕਾਰੀਆਂ ਨੇ ਕਿਹਾ ਕਿ ਗੋਲੀਬਾਰੀ ਈਰਾਨ ਵਲੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ। ਇਸ ਦੇ ਨਾਲ ਹੀ ਈਰਾਨ ਨੇ ਕਿਹਾ ਕਿ ਤਾਲਿਬਾਨ ਸਰਕਾਰ ਨੂੰ ਨਿਯਮਾਂ ਦੀ ਉਲੰਘਣਾ ਕਰਨ ਦਾ ਖਮਿਆਜ਼ਾ ਭੁਗਤਣਾ ਹੋਵੇਗਾ ।
by jaskamal