ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ 17 ਸਾਲਾਂ ਗੂੰਗੀ - ਬੋਲੀ ਵਿਦਿਆਰਥਣ ਨੇ ਮੁੰਡਿਆਂ ਤੋਂ ਤੰਗ ਹੋ ਕੇ ਆਪਣੀ ਜ਼ਿਦੰਗੀ ਖ਼ਤਮ ਕਰ ਲਈ। ਦੱਸਿਆ ਜਾ ਰਿਹਾ ਮ੍ਰਿਤਕ ਕੁੜੀ ਗੂੰਗੇ ਤੇ ਬੋਲਿਆਂ ਦੇ ਸਕੂਲ 'ਚ 10ਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਹੋਸਟਲ ਰਹਿੰਦੀ ਸੀ । ਬੀਤੀ ਦਿਨੀਂ ਛੁੱਟੀ ਹੋਣ ਕਾਰਨ ਉਹ ਘਰ ਆਈ ਸੀ। ਦੱਸਿਆ ਜਾ ਰਿਹਾ 2 ਮਹੀਨਿਆਂ ਤੋਂ ਮੁੰਡੇ ਉਸ ਨੂੰ ਕਾਫੀ ਤੰਗ ਪ੍ਰੇਸ਼ਾਨ ਕਰ ਰਹੇ ਸਨ । ਪੁਲਿਸ ਅਧਿਕਾਰੀ ਜਗਮੋਹਨ ਸਿੰਘ ਨੇ ਕਿਹਾ ਸਾਨੂੰ ਮ੍ਰਿਤਕਾ ਕੋਲੋਂ ਕੋਈ ਸੁਸਾਈਡ ਨੋਟ ਨਹੀ ਮਿਲਿਆ । ਫਿਲਹਾਲ ਪੁਲਿਸ ਟੀਮ ਨੇ ਲਾਸ਼ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਮ੍ਰਿਤਕ ਦੀ ਮਾਸੀ ਨੇ ਦੱਸਿਆ ਕਿ ਉਸ ਦੀ ਭਤੀਜੀਨੂੰ 2 ਵਿਦਿਆਰਥੀ ਕਾਫੀ ਸਮੇ ਤੋਂ ਪ੍ਰੇਸ਼ਾਨ ਕਰ ਰਹੇ ਸਨ। ਇਸ ਦੀ ਸ਼ਿਕਾਇਤ ਸਕੂਲ ਸਟਾਫ਼ ਨੂੰ ਦਿੱਤੀ। ਪ੍ਰਿੰਸੀਪਲ ਵਲੋਂ ਇਸ ਬੱਚੇ ਨੂੰ ਸਕੂਲ ਤੋਂ ਮੁਅੱਤਲ ਕਰ ਦਿੱਤਾ ਜਦਕਿ ਦੂਜੇ ਨੂੰ ਚੇਤਾਵਨੀ ਦਿੱਤੀ ਗਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
by jaskamal