ਸਿੱਧੂ ਦੀ ਬਰਸੀ ਮੌਕੇ ਰਾਹਤ ਫ਼ਤਿਹ ਅਲੀ ਖਾਨ ਨੇ ਕਵਾੱਲੀ ਕੀਤੀ ਸਮਰਪਿਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਗਾਇਕ ਰਾਹਤ ਫ਼ਤਿਹ ਅਲੀ ਖਾਨ ਵਲੋਂ ਮੂਸੇਵਾਲੀਆਂ ਤੈਨੂੰ ਅੱਖੀਆਂ ਉਡੀਕਦੀਆਂ…. ਕਵਾੱਲੀ ਸਮਰਪਿਤ ਕੀਤੀ ਗਈ ਹੈ। ਦੱਸ ਦਈਏ ਕਿ ਇਹ ਕਵਾੱਲੀ ਰਾਹਤ ਫ਼ਤਿਹ ਅਲੀ ਖਾਨ ਵਲੋਂ ਅਮਰੀਕਾ ਦੌਰੇ ਦੌਰਾਨ ਕੀਤੀ ਸੀ। ਰਾਹਤ ਫ਼ਤਿਹ ਅਲੀ ਖਾਨ ਨੇ ਕਵਾੱਲੀ ਪੇਸ਼ ਕਰਨ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਕਿਹਾ ਕਿ ਉਹ ਇਸ ਕਵਾੱਲੀ ਨੂੰ ਸਿੱਧੂ ਦੀ ਬਰਸੀ ਨੂੰ ਸਮਰਪਿਤ ਕਰ ਰਹੇ ਹਨ । ਦੱਸਣਯੋਗ ਹੈ ਕਿ 29 ਮਈ ਨੂੰ ਸਿੱਧੂ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ । ਅੱਜ ਸਿੱਧੂ ਦੇ ਕਤਲ ਨੂੰ ਪੂਰਾ 1 ਸਾਲ ਹੋ ਗਿਆ ਪਰ ਹਾਲੇ ਤੱਕ ਮਾਪਿਆਂ ਨੂੰ ਪ੍ਰਸ਼ਾਸਨ ਵਲੋਂ ਕੋਈ ਇਨਸਾਫ਼ ਨਹੀਂ ਮਿਲਿਆ। ਸਿੱਧੂ ਦੀ ਪਹਿਲੀ ਬਰਸੀ ਮੌਕੇ ਕਲਾਕਾਰ ਤੇ ਹੋਰ ਵੀ ਲੋਕ ਸ਼ਰਧਾਂਜ਼ਲੀ ਦੇ ਰਹੇ ਹਨ । ਦੱਸਿਆ ਜਾ ਰਿਹਾ ਪਿੰਡ ਮੂਸਾ ਵਿਖੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਗੁਰੂਦੁਆਰਾ ਸਾਹਿਬ ਵਿੱਚ ਪਾਠ ਦਾ ਭੋਗ ਕਰਵਾਇਆ ਜਾਵੇਗਾ ।