by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਸਸਕੈਚਵਨ ਸੂਬੇ ਦੀ ਸਰਕਾਰ ਨੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਚੈਰਿਟੀ ਰਾਈਂਡ ਹੈਲਮਟ ਪਾਉਣ ਤੋਂ ਛੋਟ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਬ੍ਰਿਟਿਸ਼ ਕੋਲੰਬੀਆ ਤੇ ਓਟਾਰੀਓ ਵਿੱਚ ਧਾਰਮਿਕ ਕਾਰਨਾਂ ਕਰਕੇ ਹੈਲਮੇਟ ਪਾਉਣ ਤੋਂ ਛੋਟ ਹੈ , ਜਦਕਿ ਸਸਕੈਚਵਨ ਵਿੱਚ ਸਾਰੇ ਮੋਟਰਸਾਈਕਲ ਸਵਾਰਾਂ ਨੂੰ ਮੋਟਰਸਾਈਕਲ ਚਲਾਉਣ ਲਈ ਹੈਲਮੇਟ ਪਾਉਣ ਲਾਜ਼ਮੀ ਹੈ। ਸਸਕੈਚਵਨ ਸਰਕਾਰ ਮੁਤਾਬਕ ਵਾਹਨ ਚਲਾਉਣ ਲਈ ਨਿਯਮਾਂ 'ਚ ਸੋਧ ਹੋਵੇਗਾ ਪਰ ਸਿੱਖ ਭਾਈਚਾਰੇ ਨੂੰ ਬਿਨਾਂ ਹੈਲਮੇਟ ਤੋਂ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ । ਦੱਸਣਯੋਗ ਹੈ ਕਿ ਦਸਤਾਰਧਾਰੀ ਸਿੱਖਾਂ ਵਲੋਂ ਹੈਲਮੇਟ ਤੋਂ ਛੋਟ ਦੇਣ ਦੀ ਕਾਫੀ ਸਮੇ ਤੋਂ ਮੰਗ ਉੱਠ ਰਹੀ ਸੀ।