by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : PM ਨਰਿੰਦਰ ਮੋਦੀ ਨੇ ਅੱਜ ਨਵੇਂ ਸਸੰਦ ਭਵਨ ਦਾ ਉਦਘਾਟਨ ਕੀਤਾ ਹੈ। ਇਸ ਦੌਰਾਨ PM ਮੋਦੀ ਨੇ ਨਵੀ ਇਮਾਰਤ 'ਚ ਸਗੋਲ ਵੀ ਲਗਾਇਆ। ਇਸ ਮੌਕੇ PM ਮੋਦੀ ,ਲੋਕ ਸਭਾ ਸਪੀਕਰ ਓਮ ਬਿਰਲਾ ਸਮੇਤ ਹੋਰ ਵੀ ਕਈ ਭਾਜਪਾ ਦੇ ਸੀਨੀਅਰ ਆਗੂ ਪਹੁੰਚੇ। ਉੱਥੇ ਹੀ ਕਾਂਗਰਸ , ਸ਼ਿਵ ਸੈਨਾ, ਆਮ ਆਦਮੀ ਪਾਰਟੀ ਤੇ ਜਨਤਾ ਦਲ ਸਮੇਤ 20 ਤੋਂ ਵੱਧ ਵਿਰੋਧੀ ਪਾਰਟੀਆਂ ਨੇ ਉਦਘਾਟਨ ਸਮਾਰੋਹ ਦਾ ਬਾਈਕਾਟ ਕੀਤਾ ਹੈ। ਨਵੀ ਸਸੰਦ ਭਵਨ ਦੇ ਉਦਘਾਟਨ ਸਮੇ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਦੱਸਣਯੋਗ ਹੈ ਕਿ ਬੀਤੀ ਦਿਨੀਂ PM ਮੋਦੀ ਨੇ ਕਿਹਾ ਸੀ ਕਿ ਆਜ਼ਾਦੀ ਵਿੱਚ ਤਾਮਿਲ ਲੋਕਾਂ ਦੇ ਯੋਗਦਾਨ ਨੂੰ ਭੁਲਾ ਦਿੱਤਾ ਗਿਆ ਹੈ। ਅਸੀਂ ਆਨੰਦ ਭਵਨ ਓ ਪਵਿੱਤਰ ਸੇਂਗੇਲ ਲੈ ਕੇ ਆਏ ਹਾਂ ।