by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਤੇਜ਼ ਰਫਤਾਰ ਗੱਡੀ ਨੇ ਸਕਾਰਪੀਓ ਗੱਡੀ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਗੱਡੀ ਇੱਕ ਨਿੱਜੀ ਸਕੂਲ ਦਾ ਵਿਦਿਆਰਥੀ ਚਲਾ ਰਿਹਾ ਸੀ ।ਜਿਸ ਨੇ ਸਕੂਲ ਦੀ ਵਰਦੀ ਪਾਈ ਹੋਈ ਸੀ। ਸਵੇਰੇ -ਸਵੇਰੇ ਉਹ ਗੱਡੀ ਲੈ ਕੇ ਸਕੂਲ ਜਾ ਰਿਹਾ ਸੀ ਕਿ ਇੱਕ ਸਕਾਰਪੀਓ ਗੱਡੀ ਨੂੰ ਉਸ ਨੇ ਲਪੇਟ ਵਿੱਚ ਲੈ ਲਿਆ । ਜਿਸ ਤੋਂ ਬਾਅਦ ਉਸ ਦੀ ਗੱਡੀ ਦਰੱਖਤ ਨਾਲ ਟਕਰਾ ਗਈ, ਹਾਲਾਂਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀ ਹੋਇਆ ਹੈ। ਰਾਹਗੀਰ ਅਨੁਸਾਰ ਨਾਬਾਲਗ ਮੁੰਡਾ ਤੇਜ਼ ਤਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਜੇਕਰ ਉਸ ਦੀ ਗੱਡੀ ਸਕਾਰਪੀਓ ਨਾਲ ਨਾ ਟਕਰਾਉਂਦੀ ਤਾਂ ਸੜਕ ਤੇ ਪੈਦਲ ਜਾ ਰਹੇ 2 ਵਿਕਅਤੀਆਂ ਦੀ ਮੌਤ ਹੋ ਜਾਂਦੀ। ਲੋਕਾਂ ਵਲੋਂ ਨਾਬਾਲਗ ਮੁੰਡੇ ਨੂੰ ਕਾਬੂ ਕੀਤਾ ਗਿਆ ਤਾਂ ਉਸ ਕੋਲ ਕੋਈ ਡਰਾਈਵਿੰਗ ਲਾਇਸੈਂਸ ਨਹੀ ਸੀ।