ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਹਿਲਾਵਾਂ ਨੂੰ ਫੈਕਟਰੀ ਲਿਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਬੱਸ ਵਿੱਚ 25 ਤੋਂ ਵੱਧ ਮਹਿਲਾਵਾਂ ਸਵਾਰ ਸਨ। ਜਿਨ੍ਹਾਂ 'ਚੋ 20 ਤੋਂ ਵੱਧ ਔਰਤਾਂ ਤੇ ਇੱਕ ਨੌਜਵਾਨ ਗੰਭੀਰ ਜਖ਼ਮੀ ਹੋ ਗਈਆਂ ।ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਬੱਸ ਨੂੰ ਪਿੱਛੇ ਤੋਂ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ।ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਜਦੋ ਹਾਦਸਾ ਵਾਪਰਿਆ ਉਸ ਸਮੇ ਬੱਸ ਪੁੱਲ ਉੱਪਰ ਸੀ। ਡਰਾਈਵਰ ਨੇ ਬੱਸ ਨੂੰ ਕਾਫੀ ਮੁਸ਼ਕਲ ਨਾਲ ਕੰਟਰੋਲ ਕੀਤਾ। ਇਹ ਬੱਸ ਪੁੱਲ ਤੋਂ ਥੱਲੇ ਡਿੱਗ ਸਕਦੀ ਸੀ ।ਜਾਣਕਾਰੀ ਮੁਤਾਬਕ ਪਾਇਲ ਵਿਖੇ ਧਾਗਾ ਫੈਕਟਰੀ ਵਿੱਚ ਰੋਜ਼ਾਨਾ ਦੀ ਤਰਾਂ ਕੰਮ ਕਰਨ ਲਈ ਇਹ ਮਹਿਲਾਵਾਂ ਫੈਕਟਰੀ ਦੀ ਬੱਸ 'ਚ ਜਾ ਰਹੀਆਂ ਸਨ। ਜਿਵੇ ਹੀ ਬੱਸ ਖੰਨਾ ਦੇ ਜੀ.ਟੀ ਰੋਡ ਕੋਲ ਪਹੁੰਚੀ ਤਾਂ ਪਿੱਛੇ ਤੋਂ ਟਰੱਕ ਨੇ ਭਿਆਨਕ ਟੱਕਰ ਮਾਰ ਦਿੱਤੀ ।ਹਾਦਸੇ ਤੋਂ ਬਾਅਦ ਟਰੱਕ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
by jaskamal