ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਲਬਰਟਾ ਸੂਬਾਈ ਚੋਣਾਂ ਵਿੱਚ 15 ਪੰਜਾਬੀ ਉਮੀਦਵਾਰ ਮੈਦਾਨ 'ਚ ਉੱਤਰੇ ਹਨ। ਜਾਣਕਾਰੀ ਅਨੁਸਾਰ 29 ਮਈ ਨੂੰ 87 ਹਲਕਿਆਂ 'ਚ ਚੋਣਾਂ ਹੋਣ ਜਾ ਰਹੀਆਂ ਹਨ। ਨੈਸ਼ਨਲ ਡੈਮੋਕਰੇਟਿਕ ਪਾਰਟੀ ਤੇ ਯੂਨਾਈਟਿਡ ਕੰਜਰਵੇਟਿਵ ਪਾਰਟੀ ਦੱਖਣੀ ਏਸ਼ੀਆਈਆਂ ਦੇ ਨਾਲ- ਨਾਲ ਪੰਜਾਬੀਆਂ 'ਤੇ ਵੀ ਬਹੁਤ ਭਰੋਸਾ ਕਰਦੀਆਂ ਹਨ। ਉੱਥੇ ਹੀ ਪੰਜਾਬੀ ਜ਼ਿਆਦਾਤਰ ਕੈਲਗਰੀ ਤੇ ਐਂਡਮਿੰਟਨ ਦੀਆਂ ਸੀਟਾਂ 'ਤੇ ਚੋਣਾਂ ਲੜ ਰਹੇ ਹਨ।
ਵਿਧਾਇਕ ਦਵਿੰਦਰ ਤੁਰ ਕੈਲਗਰੀ ਤੋਂ ਯੂਸੀਪੀ ਦੀ ਟਿਕਟ ਤੇ ਦੁਬਾਰਾ ਚੋਣ ਲੜ ਰਹੇ ਹਨ ਤੇ ਪ੍ਰਮੁੱਖ ਪੰਜਾਬੀ ਉਮੀਦਵਾਰ ਰਾਜਨ ਸਾਹਨੀ ਕੈਲਗਰੀ ਉੱਤਰ ਪੱਛਮੀ ਤੋਂ ਯੂਸੀਪੀ ਟਿਕਟ 'ਤੇ ਚੋਣ ਲੜ ਰਹੇ ਹਨ। ਸਾਲ 2019 'ਚ ਰਾਜਨ ਸਾਹਨੀ ਨੇ ਕੈਲਗਰੀ ਨਾਰਥ ਈਸਟ ਰਾਈਡਿੰਗ 'ਤੇ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਸਾਹਨੀ ਨੇ ਪਹਿਲਾਂ ਕਿਹਾ ਸੀ ਕਿ ਉਹ ਹੁਣ ਚੋਣ ਨਹੀਂ ਲੜੇਗੀ ਪਰ ਯੂਸੀਪੀ ਵਾਤਾਵਰਣ ਮੰਤਰੀ ਸੋਨੀਆ ਸੇਵੇਜ ਨੇ ਰਾਜਨੀਤੀ ਤੋਂ ਸੰਨਿਆਸ ਦੀ ਘੋਸ਼ਣਾ ਦੇ ਬਾਅਦ ਰਾਜਨ ਸਾਹਨੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ।