ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਨਾਲ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰਿਟਾਇਰਡ ਪੁਲਿਸ ਅਧਿਕਾਰੀ ਸਤਪਾਲ ਸਿੰਘ ਨੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਵੀਡੀਓ ਰਾਹੀਂ ਕਿਹਾ ਕਿ ਹੁਣ ਤੱਕ ਉਹ ਸਿੱਧੂ ਦੇ ਪਿਤਾ ਬਲਕੌਰ ਸਿੰਘ ਦਾ ਸਾਥ ਦੇ ਰਹੇ ਸੀ ਪਰ ਹੁਣ ਸਚਾਈ ਦੱਸਣ ਦਾ ਸਹੀ ਸਮਾਂ ਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਹ ਗੈਂਗਵਾਰ ਜਗਰਾਓ ਦੇ ਪਿੰਡ ਬੰਬੀਹਾ ਤੋਂ ਸ਼ੁਰੂ ਹੋਈ ਸੀ । ਇਥੋਂ ਭੱਜਣ ਵਾਲਾ ਸਖਸ਼ ਕੈਨੇਡਾ ਕਿਸ ਨਾਲ ਰਿਹਾ…ਇਹ ਸਭ ਗੱਲਾਂ ਕਿਸੇ ਤੋਂ ਲੁੱਕਿਆ ਨਹੀ ਹਨ। ਸ਼ਗਨਪ੍ਰੀਤ ਸਿੱਧੂ ਦਾ ਸਭ ਤੋਂ ਕਰੀਬੀ ਸੀ ਤੇ ਉਹ ਪਹਿਲਾਂ ਸਿੱਧੂ ਮੂਸੇਵਾਲਾ ਕੋਲ ਹੀ ਰਹਿੰਦਾ ਸੀ।
ਪੁਲਿਸ ਅਧਿਕਾਰੀ ਨੇ ਕਿਹਾ ਸ਼ਗਨਪ੍ਰੀਤ ਦਾ ਨਾਮ ਮਿੱਡੂਖੇੜਾ ਕਤਲ ਮਾਮਲੇ ਵਿੱਚ ਵੀ ਸਾਹਮਣੇ ਆਇਆ ਸੀ । ਅਧਿਕਾਰੀ ਸਤਪਾਲ ਸਿੰਘ ਨੇ ਸਿੱਧੂ ਦੇ ਪਿਤਾ ਨੂੰ ਕਿਹਾ ਕਿ ਜਿੱਥੇ ਤੁਹਾਡਾ ਮੁੰਡਾ ਬੈਠਦਾ ਸੀ…. ਉਹ ਵੀ ਉਸੇ ਘਰ 'ਚ ਬੈਠਦਾ ਸੀ। ਉਹ ਇਸ ਮਾਮਲੇ ਤੇ ਕੁਝ ਨਹੀ ਬੋਲਣਾ ਚਾਹੁੰਦਾ ਸੀ ਪਰ ਹੁਣ ਮਜ਼ਬੂਰੀ 'ਚ ਬੋਲ ਰਿਹਾ ਹੈ। ਮੈ ਸਿੱਧੂ ਨੇ ਜੋ ਫਰੀਦਕੋਟ 'ਚ ਛੋਟੇ ਬੱਚਿਆਂ ਤੋਂ ਪਿਤਾ ਦਾ ਪਰਛਾਵਾਂ ਖੋਹਿਆ, ਉਸ ਦੇ ਸਾਰੇ ਸਬੂਤ ਦੇਵਾਂਗਾ। ਦੱਸ ਦਈਏ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ।