by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੈਂਕਾਂ 'ਚ 2 ਹਾਜ਼ਰ ਦੇ ਨੋਟ ਨੂੰ ਬਦਲਣ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ, ਉੱਥੇ ਹੀ ਬੈਂਕਾਂ ਵਿੱਚ ਪਹਿਲੇ ਦਿਨ ਹੀ ਭਾਰੀ ਭੀੜ ਦੇਖਣ ਨੂੰ ਮਿਲ ਸਕਦੀ ਹੈ। RBI ਨੇ ਕਿਹਾ 30 ਸਤੰਬਰ ਤੋਂ ਬਾਅਦ 2 ਹਜ਼ਾਰ ਰੁਪਏ ਦੇ ਨੋਟ ਨੂੰ ਬੰਦ ਕਰ ਦਿੱਤਾ ਜਾਵੇਗਾ। ਜਿਨ੍ਹਾਂ ਲੋਕਾਂ ਕੋਲ 2 ਹਜ਼ਾਰ ਰੁਪਏ ਦੇ ਨੋਟ ਹਨ.... ਉਹ ਅੱਜ ਇਹ ਨੋਟ ਬੈਂਕ 'ਚ ਜਾ ਕੇ ਬਦਲਵਾ ਸਕਦੇ ਹਨ । ਹਾਲਾਂਕਿ ਇਹ ਨੋਟ ਹੁਣ ਕੋਈ ਵੀ ਦੁਕਾਨਦਾਰ ਕਿਸੇ ਗਾਹਕ ਕੋਲੋਂ ਨਹੀ ਲੈਣਾ ਪਸੰਦ ਨਹੀ ਕਰਦਾ ਹੈ । ਉੱਥੇ ਹੀ ਅੱਜ ਤੋਂ ਹੀ ਸਾਰੀ ਬੈਂਕਾਂ ਵਿੱਚ ਨੋਟਾਂ ਦੀ ਬਦਲੀ ਸ਼ੁਰੂ ਹੋ ਰਹੀ ਹੈ। ਦੱਸ ਦਈਏ ਕਿ ਨੋਟਾਂ ਨੂੰ ਬਦਲਵਾਉਣ ਲਈ ਕੋਈ ਵੀ ਫਾਰਮ ਭਰਨ ਦੀ ਲੋੜ ਨਹੀ ਹੈ । RBI ਦੇ ਨਿਰਦੇਸ਼ਾ ਅਨੁਸਾਰ ਗਾਹਕ ਕਿਸੇ ਵੀ ਸਰਕਾਰੀ ਤੇ ਪ੍ਰਾਈਵੇਟ ਬੈਂਕ 'ਚ ਜਾ ਕੇ ਨੋਟ ਬਦਲ ਸਕਦੇ ਹਨ ।