ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਤਲੁਜ ਦਰਿਆ ਕੋਲ ਪੈਂਦੇ ਇਲਾਕਿਆਂ 'ਚ ਐਕਸਾਈਜ ਵਿਭਾਗ ਵਲੋਂ ਵੱਡੀ ਕਾਰਵਾਈ ਕਰਕੇ 7000 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਉਥੇ ਹੀ ਅਧਿਕਾਰੀਆਂ ਵਲੋਂ ਨਾਜਾਇਜ਼ ਸ਼ਰਾਬ ਨੂੰ ਮੌਕੇ 'ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਦੱਸਿਆ ਜਾ ਰਿਹਾ ਇਹ ਕਾਰਵਾਈ ਕਰੀਬ 6 ਘੰਟੇ ਚਲਾਈ ਗਈ । ਇਸ ਦੌਰਾਨ ਅਧਿਕਾਰੀਆਂ ਨੇ ਨਾਜਾਇਜ਼ ਸ਼ਰਾਬ ਬਣਾਉਣ ਵਾਲਾ ਸਾਮਾਨ ਵੀ ਜ਼ਬਤ ਕੀਤਾ ਗਿਆ। ਜਾਣਕਾਰੀ ਅਨੁਸਾਰ ਐਕਸਾਈਜ਼ ਅਧਿਕਾਰੀਆਂ ਦੇ ਹੁਕਮ ਤੋਂ ਬਾਅਦ ਰਵਿੰਦਰ ਸਿੰਘ ਤੇ ਬਲਦੇਵ ਦੀ ਅਗਵਾਈ 'ਚ ਟੀਮਾਂ ਵਲੋਂ ਇਹ ਕਾਰਵਾਈ ਕੀਤੀ ਗਈ । ਵਿਭਾਗ ਨੇ ਪੁਲਿਸ ਟੀਮਾਂ ਨਾਲ ਮਿਲ ਕੇ ਸਵੇਰੇ ਸਤਲੁਜ ਸਾਰੀਆਂ ਕੋਲ ਪੈਂਦੇ ਨਕੋਦਰ ,ਨੂਰਮਹਿਲ, ਬੁਰਜ, ਸਮੇਤ ਹੋਰ ਵੀ ਕਈ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ । ਛਾਪੇਮਾਰੀ ਦੌਰਾਨ ਪੁਲਿਸ ਨੂੰ ਸਤਲੁਜ ਦਰਿਆ 'ਚੋ ਤਰਪਾਲ ਦੇ ਮੋਟੇ ਪਲਾਸਟਿਕ ਵਾਲੇ 14 ਬੈਗ ਵੀ ਬਰਾਮਦ ਹੋਏ । ਜਿਨ੍ਹਾਂ ਨੂੰ ਸ਼ਰਾਬ ਨਾਲ ਭਰ ਕੇ ਪਾਣੀ 'ਚ ਰੱਖਿਆ ਗਿਆ ਸੀ। ਹਰ ਬੈਗ ਵਿੱਚ 500 ਲੀਟਰ ਸ਼ਰਾਬ ਰੱਖੀ ਹੋਈ ਸੀ ।
by jaskamal