by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਅਰਬਨ ਅਸਟੇਟ ਫੇਸ - 2 ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹੋਟਲ ਮੋਤੀ ਮਹਿਲ 'ਚ ਸਥਿਤ ਫਨ ਫੈਕਟਰੀ ਵਿੱਚ ਬੱਚਿਆਂ ਦੀ ਪਾਰਟੀ ਦੌਰਾਨ ਹੋਟਲ ਮੈਨੇਜਮੈਂਟ ਦੀ ਲਾਪ੍ਰਵਾਹੀ ਕਾਰਨ 4 ਸਾਲਾਂ ਬੱਚਾ ਬਾਥਰੂਮ 'ਚ 40 ਮਿੰਟ ਤੱਕ ਅੰਦਰ ਬੰਦ ਰਿਹਾ। ਕਾਫੀ ਸਮੇ ਤੱਕ ਜਦੋ ਬੱਚਾ ਦਿਖਾਈ ਨਹੀ ਦਿੱਤਾ ਤਾਂ ਮਾਪਿਆਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ । ਬਾਥਰੂਮ ਚੈਕ ਕਰਨ 'ਤੇ ਬੱਚਾ ਮਿਲਿਆ ਤਾਂ ਉਸ ਦਾ ਰੋ -ਰੋ ਬੁਰਾ ਹਾਲ ਹੋ ਗਿਆ ਸੀ ਤੇ ਉਹ ਡਿਪ੍ਰੈਸ਼ਨ 'ਚ ਜਾ ਚੁੱਕਾ ਸੀ । ਮਾਪੇ ਬੱਚੇ ਨੂੰ ਆਪਣੇ ਨਾਲ ਘਰ ਲੈ ਕੇ ਗਏ ਪਰ ਬੱਚੇ ਦੇ ਪਿਤਾ ਨੇ ਕੁਝ ਸਮੇ ਬਾਅਦ ਹੋਟਲ ਵਿੱਚ ਆ ਕੇ ਬਾਥਰੂਮ 'ਚ ਬੱਚੇ ਨੂੰ ਛੱਡਣ ਵਾਲੇ ਕਰਮਚਾਰੀ ਦੀ ਜਾਣਕਾਰੀ ਮੰਗੀ ਤਾਂ ਮੈਨੇਜਮੇਂਟ ਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।