by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਅੰਬਾਲਾ ਤੋਂ BJP ਸੰਸਦ ਮੈਬਰ ਰਤਨ ਲਾਲ ਕਟਾਰੀਆ ਦਾ ਅੱਜ ਦੇਹਾਂਤ ਹੋ ਗਿਆ। ਰਤਨ ਲਾਲ ਨੇ ਦੇਰ ਰਾਤ ਆਪਣੇ ਆਖ਼ਰੀ ਸਾਹ PGI 'ਚ ਲਏ । ਦੱਸਿਆ ਜਾ ਰਿਹਾ ਉਹ ਕਾਫੀ ਸਮੇ ਤੋਂ ਬਿਮਾਰ ਸੀ। ਜਿਸ ਦੇ ਚਲਦੇ ਉਹ ਪਿਛਲੇ ਕਈ ਦਿਨਾਂ ਤੋਂ PGI ਦਾਖ਼ਲ ਸਨ। ਦੱਸ ਦਈਏ ਕਿ ਪਿਛਲੇ ਮਹੀਨੇ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਖੱਟੜ ,ਸਿਹਤ ਮੰਤਰੀ ਅਨਿਲ ਵਿਜ ਸਮੇਤ ਹੋਰ ਵੀ ਆਗੂਆਂ ਨੇ ਮੁਲਾਕਾਤ ਕਰਕੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ ਸੀ। ਰਤਨ ਲਾਲ ਦੀ ਮ੍ਰਿਤਕ ਦੇਹ ਨੂੰਜਲਦ ਹੀ PGI ਤੋਂ ਉਨ੍ਹਾਂ ਦੀ ਰਿਹਾਇਸ਼ ਪੰਚਕੁਲਾ ਲਿਜਾਇਆ ਜਾਵੇਗਾ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਨੂੰ ਮਨੀਮਾਜਰਾ ਸਥਿਤ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ ।