by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): NIA ਟੀਮ ਵਲੋਂ ਪੰਜਾਬ ਦੀ ਵੱਖ -ਵੱਖ ਥਾਵਾਂ ਨਸ਼ਾ ਤਸਕਰਾਂ , ਹਥਿਆਰਾਂ ਤੇ ਨਸ਼ੇ ਨੂੰ ਲੈ ਕੇ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਉੱਥੇ ਹੀ ਅੱਤਵਾਦੀਆਂ ਤੇ ਟੈਰਰ ਫਡਿੰਗ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ NIA ਵਲੋਂ ਪੂਰੀ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ NIA ਵਲੋਂ ਪੰਜਾਬ ਸਮੇਤ ਹਰਿਆਣਾ UP ਉਤਰਾਖੰਡ ਮੱਧ ਪ੍ਰਦੇਸ਼ ਸਮੇਤ 100 ਟਿਕਾਣਿਆਂ 'ਤੇ ਛਾਪੇਮਾਰੀ ਚੱਲ ਰਹੀ ਹੈ। ਜਾਣਕਾਰੀ ਅਨੁਸਾਰ ਟੀਮ ਨੇ ਫਿਰੋਜਪੂਰ ,ਤਲਵੰਡੀ ਸਾਬੋ, ਮੁਦਕੀ ਵਿੱਚ 3 ਸ਼ੱਕੀ ਵਿਅਕਤੀਆਂ ਦੇ ਘਰ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਟੀਮ ਵਲੋਂ ਕਿਸੇ ਵੀ ਵਿਅਕਤੀ ਨੂੰ ਘਰ ਦੇ ਅੰਦਰ ਜਾ ਬਾਹਰ ਨਹੀ ਜਾਣ ਦਿੱਤਾ ਜਾ ਰਿਹਾ ਹੈ। ਫਿਲਹਾਲ ਅਧਿਕਾਰੀਆਂ ਵੱਲੋ ਹਾਲੇ ਕਿਸੇ ਨੂੰ ਗ੍ਰਿਫ਼ਤਾਰ ਨਹੀ ਕੀਤਾ ਗਿਆ ।