by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : 10 ਮਈ ਨੂੰ ਜਲੰਧਰ ਜ਼ਿਮਨੀ ਚੋਣ ਹੋਈ ਸੀ ।ਜਿਸ ਦੇ ਅੱਜ ਨਤੀਜ਼ੇ ਐਲਾਨੇ ਜਾਣਗੇ। ਉੱਥੇ ਹੀ ਨਤੀਜ਼ੇ ਦਾ ਦੂਜਾ ਰੁਝਾਨ ਹੋ ਗਿਆ ਹੈ। ਜਿਸ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਵੀ ਬਾਜ਼ੀ ਮਾਰੀ ਹੈ। ਦੂਜੇ ਨੰਬਰ ਤੇ ਅਕਾਲੀ ਦਲ - ਬਸਪਾ ਦੇ ਉਮੀਦਵਾਰ ਸੁਖਵਿੰਦਰ ਸਿੰਘ ਤੇ ਫਿਰ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਹਨ। ਹੁਣ ਦੇਖਣਾ ਹੋਵੇਗਾ ਕਿ ਜਲੰਧਰ ਦੀ ਜਨਤਾ ਕਿਸ ਨੇਤਾ ਨੂੰ ਆਪਣਾ ਮੈਬਰ ਪਾਰਲੀਮੈਂਟ ਚੁਣਦੀ ਹੈ ।ਜ਼ਿਕਰਯੋਗ ਹੈ ਕਿ ਜ਼ਿਮਨੀ ਚੋਣ ਵੋਟਾਂ ਦੀ ਗਿਣਤੀ 8 ਵਜੇ ਦੇ ਕਰੀਬ ਡਾਇਰੈਕਟਰ ਲੈਂਡ ਰਿਕਾਰਡ ਦਫਤਰ ਤੇ ਸਪੋਰਟਸ ਕਾਲਜ ਕਪੂਰਥਲਾ ਵਿਖੇ ਹੋ ਰਹੀ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ 14 ਟੇਬਲ ਲਗਾਏ ਗਏ ਹਨ ।
ਦੂਜਾ ਰੁਝਾਨ :
ਸੁਸ਼ੀਲ ਰਿੰਕੂ :9315
ਸੁਖਵਿੰਦਰ ਸੁੱਖੀ:5351
ਕਰਮਜੀਤ ਕੌਰ :6635
ਇਕਬਾਲ ਅਟਵਾਲ :2105