by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਮੋਟਰਸਾਈਕਲ ਤੇ ਸਕੂਲ ਵੈਨ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ ਪਿਓ -ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਮੇਜ ਸਿੰਘ ਤੇ ਸਵਰੂਪ ਸਿੰਘ ਦੇ ਰੂਪ 'ਚ ਹੋਈ ਹੈ। ਹਰਜਿੰਦਰ ਕੌਰ ਨੇ ਕਿਹਾ ਕਿ ਉਹ ਆਪਣੇ ਪਤੀ ਗੁਰਮੇਜ ਸਿੰਘ ਤੇ ਮੁੰਡੇ ਸਵਰੂਪ ਸਿੰਘ , ਜਗਦੀਪ ਸਿੰਘ ਨਾਲ ਪਿੰਡ ਕੋਟ ਖ਼ਾਲਸਾ ਗਏ ਸੀ। ਸਵੇਰੇ ਜਦੋ ਉਹ ਆਪਣੇ ਪਿੰਡ ਲਈ ਰਵਾਨਾ ਹੋਏ ।ਇਸ ਦੌਰਾਨ ਮੋਟਰਸਾਈਕਲ ਉਸ ਦਾ ਪਤੀ ਗੁਰਮੇਜ ਸਿੰਘ ਚਲਾ ਰਿਹਾ ਸੀ ,ਉਸ ਦੇ ਪਿੱਛੇ ਵੱਡਾ ਮੁੰਡਾ ਸਵਰੂਪ ਸਿੰਘ ਬੈਠਾ ਸੀ। ਦੂਜੇ ਮੋਟਰਸਾਈਕਲ 'ਤੇ ਉਹ ਤੇ ਉਸ ਦਾ ਛੋਟਾ ਮੁੰਡਾ ਜਗਦੀਪ ਸਿੰਘ ਸਵਾਰ ਸਨ। ਜਿਸ ਨੂੰ ਇੱਕ ਸਕੂਲ ਵੈਨ ਨੇ ਭਿਆਨਕ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਸਕੂਲ ਵੈਨ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।