CBSE 12ਵੀਂ ਜਮਾਤ ਦੇ ਆਏ ਨਤੀਜ਼ੇ ,87,33 ਫੀਸਦੀ ਵਿਦਿਆਰਥੀਆਂ ਨੂੰ ਮਿਲੀ ਸਫ਼ਲਤਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : CBSE ਨੇ ਅੱਜ 12ਵੀਂ ਜਮਾਤ ਦੇ ਨਤੀਜ਼ੇ ਐਲਾਨ ਕਰ ਦਿੱਤੇ ਹਨ। ਦੱਸਿਆ ਜਾ ਰਿਹਾ 87,33 ਫੀਸਦੀ ਵਿਦਿਆਰਥੀਆਂ ਨੇ ਇਸ ਵਾਰ ਪਾਸ ਹੋ ਕੇ ਸਫ਼ਲਤਾ ਹਾਸਲ ਕੀਤੀ ਹੈ, ਜੋ ਕਿ ਪਿਛਲੇ ਸਾਲ ਨਾਲੋਂ 5.38 ਫੀਸਦੀ ਘੱਟ ਹੈ । ਅਧਿਕਾਰੀ ਨੇ ਦੱਸਿਆ ਕਿ ਬੋਰਡ ਨੇ ਵਿਦਿਆਰਥੀਆਂ ਨੇ ਨੰਬਰਾਂ ਦੇ ਆਧਾਰ 'ਤੇ ਹੀ ਪਹਿਲਾਂ, ਦੂਜਾ ਤੇ ਤੀਜਾ ਸਥਾਨ ਦੇਣ ਦੀ ਪ੍ਰਕਿਰਿਆ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ । ਇਸ ਵਾਰ CBSE ਵਲੋਂ ਕੋਈ ਵੀ ਮੈਰਿਟ ਲਿਸਟ ਦਾ ਐਲਾਨ ਨਹੀ ਕੀਤਾ ਗਿਆ। ਹਾਲਾਂਕਿ ਬੋਰਡ ਨੇ 0.1 ਫੀਸਦੀ ਵਿਦਿਆਰਥੀਆਂ ਨੂੰ ਮੈਰਿਟ ਪ੍ਰਮਾਣ ਪੱਤਰ ਜਾਰੀ ਕੀਤੇ ਹਨ ।