by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ੂਗਰ ਮਿੱਲ ਕੋਲ ਸਕੂਲ ਪੜ੍ਹਨ ਜਾ ਰਹੀ ਨੌਵੀਂ ਦੀ ਵਿਦਿਆਰਥਣ ਦੀ ਰੇਲ ਦੀ ਲਪੇਟ 'ਚ ਆਉਣ ਨਾਲ ਦਰਦਨਾਕ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ । ਜਦੋ ਪੁਲਿਸ ਅਧਿਕਾਰੀਆਂ ਨੇ ਕਾਪੀ 'ਤੇ ਕੁੜੀ ਦਾ ਨਾਮ ਦੇਖਿਆ ਤਾਂ ਉਸ ਦੀ ਇੱਕ ਸਹੇਲੀ ਦਾ ਨੰਬਰ ਵੀ ਸੀ। ਜਿਸ ਰਾਹੀਂ ਮ੍ਰਿਤਕ ਕੁੜੀ ਦੀ ਪਛਾਣ ਹੋ ਸਕੀ।
ਪੁਲਿਸ ਵਲੋਂ ਮੌਕੇ 'ਤੇ ਪਰਿਵਾਰਿਕ ਮੈਬਰਾਂ ਨੂੰ ਸੂਚਿਤ ਕੀਤਾ ਗਿਆ। ਪੁਲਿਸ ਅਧਿਕਾਰੀ ਗੁਰਭੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਸ਼ੂਗਰ ਮਿੱਲ ਕੋਲ ਇੱਕ ਕੁੜੀ ਰੇਲ ਹੇਠਾਂ ਆ ਗਈ ਹੈ ।ਮ੍ਰਿਤਕ ਕੁੜੀ ਦੀ ਪਛਾਣ ਬਲਜਿੰਦਰ ਕੌਰ ਪਿੰਡ ਦਕੋਹਾ ਦੇ ਰੂਪ ਚ ਹੋਈ ਹੈ, ਜੋ ਕਿ KMV ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।