by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਰਨਾਟਕ 'ਚ ਵਿਧਾਨ ਸਭਾ 224 ਸੀਟਾਂ 'ਤੇ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। 6 ਕਰੋੜ 31 ਲੱਖ 33 ਹਜ਼ਾਰ 54 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ।ਉੱਥੇ ਹੀ ਰਾਜ 'ਚ ਕੁੱਲ 58,545 ਵੋਟਿੰਗ ਕੇਂਦਰ ਬਣਾਏ ਗਏ ਹਨ , ਜਿੱਥੇ ਵੋਟਰ 2615 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਪਾ ਕੇ ਕਰਨਗੇ। ਦੱਸਿਆ ਜਾ ਰਿਹਾ 11 ਲੱਖ 71 ਹਜ਼ਾਰ 558 ਨੌਜਵਾਨ ਵੋਟਰ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਚੋਣ ਕਮਿਸ਼ਨ ਨੇ ਵੋਟਿੰਗ ਵਿੱਚ ਫਰਜ਼ੀ ਵੋਟਿੰਗ ਤੇ ਰੋਕ ਲਗਾਉਣ ਲਈ ਖਾਸ ਤਿਆਰੀ ਕੀਤੀ ਗਈ ਹੈ।