by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੋਨਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਘਰ 'ਚ ਰੋਟੀ ਬਣਾਉਂਦੇ ਸਮੇ ਲੀਕੇਜ਼ ਹੋਣ ਕਾਰਨ ਸਿਲੰਡਰ ਫੱਟ ਗਿਆ। ਧਮਾਕੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ । ਦੱਸਿਆ ਜਾ ਰਿਹਾ 1 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ । ਮਾਲਕ ਸਤਪਾਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਆਪਣੇ ਪੁੱਤ ਦੇ ਨਾਲ ਘਰ ਵਿੱਚ ਗੈਸ ਸਿਲੰਡਰ 'ਤੇ ਰੋਟੀ ਬਣਾ ਰਿਹਾ ਸੀ । ਇਸ ਦੌਰਾਨ ਅਚਾਨਕ ਸਿਲੰਡਰ ਲੀਕ ਹੋ ਗਿਆ ਤੇ ਜ਼ਬਰਦਸਤ ਧਮਾਕਾ ਹੋ ਗਿਆ। ਜਿਸ ਕਾਰਨ ਪੂਰੇ ਘਰ ਨੂੰ ਅੱਗ ਲੱਗ ਗਈ । ਫਿਲਹਾਲ ਇਸ ਧਮਾਕੇ 'ਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀ ਹੋਇਆ। ਘਰ ਵਿੱਚ ਦੋਵੇ ਪੁੱਤ ਤੇ ਪਿਓ ਰਹਿੰਦੇ ਹਨ ।