ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਗਿਆਸਪੁਰਾ ਵਿੱਚ ਬੀਤੀ ਦਿਨੀ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 11 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ,ਜਦਕਿ ਆਸ -ਪਾਸ 'ਚ ਰਹਿੰਦੇ ਕਈ ਲੋਕ ਬੇਹੋਸ਼ ਹੀ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਹਾਦਸੇ 'ਚ ਮਰੇ ਗੋਇਲ ਕਰਿਆਨਾ ਸਟੋਰ ਦੇ ਮਾਲਕ ਸਮੇਤ ਪਰਿਵਾਰ ਦੇ 3 ਮੈਬਰਾਂ ਦੀਆਂ ਲਾਸ਼ਾਂ ਦਾ ਅੱਜ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਹੋਵੇਗਾ । ਜਿਸ 'ਚ ਸੌਰਵ ਉਸ ਦੀ ਪਤਨੀ ਪ੍ਰੀਤੀ ਤੇ ਮਾਂ ਕਮਲੇਸ਼ ਦੀਆਂ ਲਾਸ਼ਾਂ ਹਨ ।
ਇਸ ਹਾਦਸੇ ਦੌਰਾਨ ਇਨ੍ਹਾਂ ਦਾ 8 ਮਹੀਨੇ ਦਾ ਪੁੱਤ ਆਰੀਅਨ ਵਾਲ- ਵਾਲ ਬਚ ਗਿਆ । ਆਰੀਅਨ ਨੇ ਹੀ ਹੁਣ ਆਪਣੇ ਮਾਪੇ ਤੇ ਦਾਦੀ ਦੀਆਂ ਲਾਸ਼ਾਂ ਨੂੰ ਅਗਨੀ ਦਿੱਤੀ। ਇਹ ਸਭ ਦੇਖ ਕੇ ਉੱਥੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਵਿਚ ਹੰਝੂ ਆ ਰਹੇ ਹਨ ,ਉੱਥੇ ਹੀ ਰਿਸ਼ਤੇਦਾਰਾਂ ਦਾ ਰੋ -ਰੋ ਬੁਰਾ ਹਾਲ ਹੈ । ਜਾਣਕਾਰੀ ਅਨੁਸਾਰ ਮ੍ਰਿਤਕ ਸੌਰਵ ਦਾ ਭਰਾ ਗੌਰਵ ਇਸ ਜ਼ਹਿਰੀਲੀ ਗੈਸ ਲਈ ਲਪੇਟ ਵਿੱਚ ਆਉਣ ਕਾਰਨ ਬੇਹੋਸ਼ ਹੋ ਗਿਆ ਸੀ । ਜਿਸ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ।