by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਜ਼ਿਮਨੀ ਚੋਣ ਆਪ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਸਮੇਤ ਕਈ ਆਗੂ ਬੀਤੀ ਦਿਨੀਂ ਨਕੋਦਰ ਸਥਿਤ ਡੇਰਾ ਬਾਬਾ ਮੁਰਾਦ ਸ਼ਾਹ ਪਹੁੰਚੇ ਤੇ ਮੱਥਾ ਟੇਕਿਆ। ਦੱਸ ਦਈਏ ਕਿ ਭਾਰੀ ਸੰਗਤ ਵੀ ਵਿਚਾਲੇ CM ਮਾਨ ਦਾ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸਵਾਗਤ ਕੀਤਾ।
ਦੱਸਿਆ ਜਾ ਰਿਹਾ CM ਮਾਨ ਨੇ ਪਹਿਲਾਂ ਡੇਰੇ 'ਚ ਪਹੁੰਚ ਕੇ ਮੱਥਾ ਟੇਕਿਆ ਤੇ ਉੱਥੇ ਕੁਝ ਸਮਾਂ ਬੈਠ ਕੇ ਪ੍ਰਸ਼ਾਦ ਵਜੋਂ ਚਾਹ ਪੀਤੀ । CM ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਵਿਕਾਸ ਲਈ ਕਈ ਠੋਸ ਕਦਮ ਚੁੱਕੇ ਹਨ। ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਆਪਦੀ ਭਾਈਚਾਰੇ ਨਾਲ ਮਿਲ ਕੇ ਰਹਿ ਰਹੇ ਹਨ ।