ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਜਗਦੇਵ ਕਲਾਂ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ , ਜਿੱਥੇ ਇੱਕ ਨੌਜਵਾਨ ਕੁੜੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਪੁਲਿਸ ਅਧਿਕਾਰੀ ਰਮਨਦੀਪ ਨੇ ਦੱਸਿਆ ਕਿ ਮ੍ਰਿਤਕ ਕੁੜੀ ਦੇ ਭਰਾ ਡੇਵਿਡ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦੀ ਭੈਣ ਸਾਲੋਮੀ, ਜੋ ਕਿ ਡੈਂਟਲ ਕਲੀਨਿਕ ਤੇ ਕੰਮ ਕਰਦੀ ਸੀ ਤੇ ਸਾਡੀ ਗਲੀ 'ਚ ਰਹਿਣ ਵਾਲੇ ਅਰਸ਼ਦੀਪ ਸਿੰਘ ਨਾਲ ਪਿਛਲੇ ਕਈ ਸਮੇ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ ।ਜਿਸ ਕਾਰਨ ਅਸੀਂ ਉਸ ਨੂੰ ਕਾਫੀ ਵਾਰ ਰੋਕਿਆ ਸੀ । ਬੀਤੀ ਦਿਨੀਂ ਸਾਲੋਮੀ ਰੋਜ਼ਾਨਾ ਦੀ ਤਰਾਂ ਆਪਣੇ ਕਲੀਨਿਕ ਗਈ ਸੀ ਤੇ ਦੇਰ ਰਾਤ ਜਦੋ ਉਹ ਘਰ ਵਾਪਸ ਨਹੀ ਆਈ ਤਾਂ ਉਸ ਦੀ ਤਲਾਸ਼ੀ ਕਰਨੀ ਸ਼ੁਰੂ ਕੀਤੀ ਗਈ ।
ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਰਸ਼ਦੀਪ ਸਿੰਘ ਜਿਸ ਕੋਲ UP ਦੇ ਨੰਬਰ ਵਾਲੀ ਗੱਡੀ ਹੈ ।ਉਹ ਪਿੰਡ ਜਗਦੇਵ ਕਲਾਂ ਰੋਡ ਘੁੱਕੇਵਾਲੀ ਗੁਰੂ ਕਾ ਬਾਗ ਸੜਕ ਤੇ ਲਾਵਾਰਿਸ ਖੜ੍ਹੀ ਹੈ, ਜਦੋ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਭੈਣ ਦੀ ਲਾਸ਼ ਖੂਨ ਨਾਲ ਲਖਪੱਖ ਪਈ ਹੋਈ ਸੀ ਤੇ ਗਲੇ 'ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ। ਉਨ੍ਹਾਂ ਨੂੰ ਸ਼ੱਕ ਹੋਇਆ ਕਿ ਅਰਸ਼ਦੀਪ ਨੇ ਉਨ੍ਹਾਂ ਦੀ ਭੈਣ ਦਾ ਕਤਲ ਕੀਤਾ ਹੈ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।