by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਤੋਂ ਇਸ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਵਾਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗ ਗਈ। ਇਸ ਹਾਦਸੇ ਦੌਰਾਨ ਕਈ ਲੋਕ ਜਖ਼ਮੀ ਹੋ ਗਏ ,ਜਿਨ੍ਹਾਂ ਨੂੰ ਇਲਾਜ਼ ਲਈ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਪੈਪਸੂ ਰੋਡ ਕੋਲ ਮਿੰਨੀ ਬੱਸ ਬਠਿੰਡਾ ਤੋਂ ਵਾਇਆ ਗੋਬਿੰਦਪੁਰਾ ਨਥਾਣਾ ਜਾ ਰਹੀ ਸੀ, ਜਦੋ ਉਕਤ ਬੱਸ ਬੀਤੀ ਵਾਲਾ ਪਿੰਡ ਕੋਲ ਸਰਹੱਦ ਨਹਿਰ ਦਾ ਪੁੱਲ ਪਾਰ ਕਰ ਰਹੀ ਸੀ ਤਾਂ ਅਚਾਨਕ ਬੱਸ ਨਹਿਰ ਵਿੱਚ ਡਿੱਗ ਗਈ । ਸੂਚਨਾ ਮਿਲਦੇ ਹੀ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਟੀਮ ਨੂੰ ਦਿੱਤੀ। ਲੋਕਾਂ ਨੇ ਬਚਾਅ ਟੀਮ ਨਾਲ ਮਿਲ ਕੇ ਜਖ਼ਮੀ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਭਰਤੀ ਕਰਵਾਇਆ।