by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਪਣੇ ਲੰਬੇ ਵਾਲ ਕਟਵਾ ਕੇ ਦਾਨ ਕਰ ਦਿੱਤੇ ਹਨ। ਨਵਜੋਤ ਕੌਰ ਸਿੱਧੂ ਨੇ ਆਪਣੀ ਬੁਆਏ ਕੱਟ ਲੁੱਕ 'ਚ ਪੋਸਟ ਸਾਂਝੀ ਕਰਦੇ ਲੋਕਾਂ ਨੂੰ ਵੀ ਵਾਲ ਦਾਨ ਕਰਨ ਦੀ ਅਪੀਲ ਕੀਤੀ ਤਾਂ ਜੋ ਕਿਸੇ ਜ਼ਰੂਰਤਮੰਦ ਕੈਂਸਰ ਮਰੀਜ਼ ਸਸਤੀ ਵਿੱਗ ਪ੍ਰਾਪਤ ਕੇ ਸਕੇ। ਨਵਜੋਤ ਸਿੱਧੂ ਨੇ ਲਿਖਿਆ ਕਿ ਚੀਜ਼ਾਂ ਨੂੰ ਨਾਲੇ 'ਚ ਸੁੱਟਣਾ ਦੂਜਿਆਂ ਲਈ ਬਹੁਤ ਮਾਅਨੇ ਰੱਖ ਸਕਦਾ ਹੈ। ਉਨ੍ਹਾਂ ਨੇ ਕਿਹਾ ਮੈ ਆਪਣੇ ਲਈ ਕੁਦਰਤੀ ਵਾਲਾਂ ਦੇ ਵਿੱਗ ਦੀ ਕੀਮਤ ਦਾ ਪਤਾ ਕੀਤਾ, ਉਸ ਦੀ ਕੀਮਤ 50 ਤੋਂ 70 ਹਜ਼ਾਰ ਰੁਪਏ ਤੱਕ ਹੈ ।ਇਸ ਲਈ ਮੈ ਕੈਂਸਰ ਦੇ ਮਰੀਜ਼ਾਂ ਲਈ ਆਪਣੇ ਵਾਲ ਦਾਨ ਕੀਤੇ ਹਨ।