by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਕਰਨਾਲ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਚੋਲ ਮਿੱਲ ਦੀ ਤਿੰਨ ਮੰਜ਼ਿਲਾਂ ਡਿੱਗਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਕਈ ਜਖ਼ਮੀ ਹੋ ਗਏ। ਬਚਾਅ ਆਪ੍ਰੇਸ਼ਨ ਦੌਰਾਨ ਜਖ਼ਮੀਆਂ ਨੂੰ ਹਸਪਤਾਲ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ। ਇਸ ਵੱਡੇ ਹਾਦਸੇ ਕਾਰਨ ਚਾਰੋ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ । ਅਧਿਕਾਰੀਆਂ ਅਨੁਸਾਰ ਮਲਬੇ ਹੇਠ ਕਈ ਮਜ਼ਦੂਰਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ ।ਸੂਚਨਾ ਮਿਲਦੇ ਹੀ ਪੁਲਿਸ ਟੀਮ, ਐਂਬੂਲੈਸ ਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਬਚਾਅ ਕੰਮ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਸ਼ਿਵ ਸ਼ਕਤੀ ਰਾਈਸ ਮਿੱਲ ਦੀ ਤਿੰਨ ਮੰਜ਼ਿਲਾਂ ਇਮਾਰਤ ਵਿੱਚ 200 ਤੋਂ ਵੱਧ ਮਜ਼ਦੂਰ ਰਹਿੰਦੇ ਸਨ। ਜਿਨ੍ਹਾਂ 'ਚੋ ਕੁਝ ਮਜ਼ਦੂਰ ਕੰਮ 'ਤੇ ਗਏ ਹੋਏ ਸਨ । ਫਿਲਹਾਲ ਇਮਾਰਤ ਡਿੱਗਣ ਦੇ ਕਾਰਨਾਂ ਦਾ ਹਾਲੇ ਕੁਝ ਪਤਾ ਨਹੀ ਲੱਗ ਸਕਿਆ । ਅਧਿਕਾਰੀਆਂ ਨੇ ਕਿਹਾ ਹਾਦਸੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਮਾਰਤ ਦੇ ਮਾਲਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ।