by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿਸਾਖੀ ਸਿੱਖਾਂ ਭਾਈਚਾਰੇ ਲਈ ਬਹੁਤ ਖ਼ਾਸ ਤਿਉਹਾਰ ਹੈ। ਇਹ ਵਾਢੀ ਦਾ ਤਿਉਹਾਰ ਹੈ। ਜਿਸ ਨੂੰ ਕਈ ਥਾਵਾਂ 'ਤੇ ਵਿਸਾਖੀ ਕਿਹਾ ਜਾਂਦਾ ਹੈ । 13 ਅਪ੍ਰੈਲ 1699 ਨੂੰ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਦੱਸ ਦਈਏ ਕਿ ਵਿਸਾਖੀ ਮੌਕੇ ਭਾਰਤ 'ਚ ਹਾੜ੍ਹੀ ਦੀ ਫਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਤੇ ਉਨ੍ਹਾਂ ਦੀ ਵਾਢੀ ਸ਼ੁਰੂ ਕੀਤੀ ਜਾਂਦੀ ਹੈ । ਵਿਸਾਖੀ ਦਾ ਤਿਉਹਾਰ ਪੰਜਾਬ ,ਹਰਿਆਣਾ 'ਚ ਧੂਮ- ਧਾਮ ਨਾਲ ਮਨਾਇਆ ਜਾਂਦੀ ਹੈ। ਸਿੱਖ ਧਰਮ ਵਿੱਚ ਲੋਕ ਵਿਸਾਖੀ ਨੂੰ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਦੇ ਰੂਪ 'ਚ ਮਨਾਉਂਦੇ ਹਨ। ਹਰ ਸਾਲ ਵਿਸਾਖੀ ਫਸਲਾਂ ਦੀ ਚੰਗੀ ਝਾੜ ਦੀ ਖੁਸ਼ੀ ਵਿੱਚ ਮਨਾਈ ਜਾਂਦੀ ਹੈ । ਇਸ ਮੌਕੇ ਕੁਦਰਤ ਦਾ ਧੰਨਵਾਦ ਕਰਦੇ ਹੋਏ ਕਿਸਾਨਾਂ ਵਲੋਂ ਭੰਗੜਾ ਪਾਇਆ ਜਾਂਦਾ ਹੈ । ਵਿਸਾਖੀ ਦੇ ਚਲਦੇ ਕਈ ਥਾਵਾਂ ਤੇ ਮੇਲੇ ਵੀ ਲਗਾਏ ਜਾਂਦੀ ਹਨ ।ਪਿਛਲੇ ਵਾਰ ਕੋਰੋਨਾ ਦੇ ਕਾਰਨ ਕਿਸੇ ਵੀ ਥਾਂ 'ਤੇ ਮੇਲੇ ਨਹੀ ਲੱਗ ਸਕੇ ।