by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੇਪਾਲ ਦੇ ਕਾਠਮੰਡੂ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਡੂੰਘੀ ਖੱਡ ਵਿੱਚ ਕਾਰ ਡਿੱਗਣ ਕਾਰਨ 5 ਦੋਸਤਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਗੱਡੀ ਬੇਕਾਬੂ ਹੋ ਕੇ ਨੇਪਾਲ ਦੇ ਬਾਰਦੀਵਾਸ - ਕਾਠਮੰਡੂ ਹਾਈਵੇ 'ਤੇ ਖੰਡ ਵਿੱਚ ਜਾ ਡਿੱਗੀ। ਇਸ ਹਾਦਸੇ 'ਚ 4 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 1 ਨੇ ਹਸਪਤਾਲ ਇਲਾਜ਼ ਦੌਰਾਨ ਦਮ ਤੋੜ ਦਿੱਤਾ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਸਾਰਿਆਂ ਦੀਆਂ ਲਾਸ਼ਾ ਨੂੰ ਘਰ ਭੇਜ ਦਿੱਤਾ ਜਾਵੇਗਾ ।ਇਸ ਘਟਨਾ ਨਾਲ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੈ । ਜਾਣਕਾਰੀ ਅਨੁਸਾਰ ਸਾਰੇ ਦੋਸਤ ਕਲਿਆਣਪੁਰ ਤੇ ਵਾਰਿਸਨਗਰ ਦੇ ਰਹਿਣ ਵਾਲੇ ਸਨ ਤੇ ਸਾਰੇ ਸੋਨੇ ਦਾ ਕਾਰੋਬਾਰ ਕਰਦੇ ਸਨ ।ਮ੍ਰਿਤਕਾਂ ਦੀ ਪਛਾਣ ਮ੍ਰਿਤੁਜੇ ਕੁਮਾਰ, ਅਭਿਸ਼ੇਕ ਕੁਮਾਰ ,ਰਾਜੇਸ਼ ਕੁਮਾਰ, ਮੁਕੇਸ਼ ਚੋਧਰੀ ,ਧਮਿੰਦਰ ਸੋਨੀ ਦੇ ਰੂਪ 'ਚ ਹੋਈ ਹੈ।