by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦਾ ਇੱਕ ਹੋਰ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਹੈ ,ਇਹ ਟੋਲ ਪਲਾਜ਼ਾ CM ਮਾਨ ਦੇ ਹੁਕਮਾਂ 'ਤੇ ਬੰਦ ਕੀਤਾ ਗਿਆ। CM ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਵਿਕਾਸ ਵੱਲ ਲੈ ਕੇ ਜਾ ਰਹੀ ਹੈ। ਆਪ ਪਾਰਟੀ ਦੀ ਸਰਕਾਰ ਨੇ 1 ਸਾਲ ਦੇ ਅੰਦਰ ਕਈ ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਇਹ ਟੋਲ ਪਲਾਜ਼ਾ ਕੰਪਨੀ ਲਈ ਬੰਦ ਕੀਤਾ ਗਿਆ ਪਰ ਲੋਕਾਂ ਲਈ ਤਾਂ ਰਾਹ ਖੋਲ੍ਹੇ ਗਏ ਹਨ। CM ਮਾਨ ਨੇ ਕਿਹਾ ਇਸ ਟੋਲ ਪਲਾਜ਼ੇ ਦਾ ਸਮਝੌਤਾ ਸਾਢੇ 16 ਸਾਲ ਦਾ ਸੀ, ਜੋ ਕਿ ਪੂਰਾ ਹੋ ਚੁੱਕਾ ਹੈ ਪਰ ਪਹਿਲੀ ਸਰਕਾਰਾਂ ਪੈਸੇ ਲੈ ਕੇ ਸਮਝੌਤੇ ਕਰਦੀਆਂ ਰਹੀਆਂ । ਇਸ ਟੋਲ ਪਲਾਜ਼ੇ ਨਾਲ ਲੋਕਾਂ ਦਾ 3 ਲੱਖ 80 ਹਜ਼ਾਰ ਰੁਪਏ ਰੋਜ਼ਾਨਾ ਦਾ ਬਚੇਗਾ । ਉਨ੍ਹਾਂ ਨੇ ਕਿਹਾ ਜੇਕਰ ਜ਼ਰੂਰਤ ਹੋਈ ਤਾਂ ਅਸੀਂ ਟੋਲ ਪਲਾਜ਼ੇ ਖ਼ਿਲਾਫ਼ ਮਾਮਲਾ ਦਰਜ਼ ਕਰ ਸਕਦੇ ਹਾਂ ।