by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨਾਂ ਦੀ ਪਟਿਆਲਾ 'ਚ ਮੀਟਿੰਗ ਹੋਈ ਹੈ। ਦੱਸਿਆ ਜਾ ਰਿਹਾ ਬੀਬੀ ਰਜਿੰਦਰ ਕੋਈ ਦੇ ਪੁੱਤਰ ਰਾਹੁਲ ਇੰਦਰ ਸਿੰਘ ਦੀ ਰਿਹਾਇਸ਼ 'ਤੇ ਨਵਜੋਤ ਸਿੱਧੂ, ਲਾਲ ਸਿੰਘ, ਸ਼ਮਸ਼ੇਰ ਸਿੰਘ ਸਮੇਤ ਹੋਰ ਵੀ ਪ੍ਰਧਾਨਾਂ ਨੇ ਅਗਲੀ ਰਣਨੀਤੀ ਤੇ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਮੀਟਿੰਗ ਕੀਤੀ ਗਈ। ਰਾਜਿੰਦਰ ਕੋਈ ਭੱਠਲ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਮਿਲਣਾ ਚਾਹੁੰਦੇ ਸਨ ਇਸ ਲਈ ਅੱਜ ਉਨ੍ਹਾਂ ਨਾਲ ਪੁੱਤ ਰਾਹੁਲ ਘਰ ਮੁਲਾਕਾਤ ਹੋਈ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਚਾਹੁੰਦੇ ਹਨ ਕਿ ਉਹ ਪੁਰਾਣੇ ਕਾਂਗਰਸੀਆਂ ਨੂੰ ਸਿਆਸਤ 'ਚ ਐਕਟਿਵ ਕਰਨ । ਇਹ ਮੀਟਿੰਗ ਕਰੀਬ 2ਘੰਟੇ ਤੱਕ ਹੋਈ ।