by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ 10 ਅਪ੍ਰੈਲ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਉੱਥੇ ਹੀ ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਬੀਤੀ ਦਿਨੀਂ ਕਾਂਗਰਸ ਛੱਡ ਕੇ ਸੁਸ਼ੀਲ ਰਿੰਕੂ ਆਪ ਪਾਰਟੀ ਵਿੱਚ ਸ਼ਾਮਲ ਹੋਈ ਹਨ। ਜਿਨ੍ਹਾਂ ਨੂੰ ਹੁਣ ਆਪ ਪਾਰਟੀ ਨੇ ਉਮੀਦਵਾਰ ਐਲਾਨਿਆ ਹੈ, ਉਥੇ ਹੀ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜਲੰਧਰ ਚੋਣ ਲਈ ਆਮ ਆਦਮੀ ਪਾਰਟੀ ਦਾ ਇੰਚਾਰਜ ਨਿਯੁਕਤ ਕੀਤਾ ਹੈ । ਜ਼ਿਮਨੀ ਚੋਣ ਨੂੰ ਲੈ ਕੇ ਹਰਪਾਲ ਚੀਮਾ ਨੇ CM ਮਾਨ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ CM ਮਾਨ ਨੇ ਹਰਪਾਲ ਚੀਮਾ ਨੂੰ ਇਸ ਜਿੰਮੇਵਾਰੀ ਦੇ ਲਈ ਟਵੀਟ ਕਰਕੇ ਵਧਾਈਆਂ ਦਿੱਤੀਆਂ । ਕਾਂਗਰਸ ਨੇ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਸੰਤੋਖ ਸਿੰਘ ਚੋਧਰੀ ਦੀ ਪਤਨੀ ਕਰਮਜੀਤ ਚੋਧਰੀ ਨੂੰ ਐਲਾਨਿਆ ਹੈ ।