by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ ਭਰ 'ਚ ਫਿਰ ਕੋਰੋਨਾ ਨੇ ਤਬਾਹੀ ਮਚਾ ਦਿੱਤੀ ਹੈ। ਦੱਸਿਆ ਜਾ ਰਿਹਾ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 24 ਹਜ਼ਾਰ ਮਾਮਲੇ ਸਾਹਮਣੇ ਆਏ ਹਨ । ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਭਾਰਤ 'ਚ ਕੋਰੋਨਾ ਦੇ ਹੁਣ ਤੱਕ 4.47 ਕਰੋੜ ਤੱਕ ਗਿਣਤੀ ਪਹੁੰਚੀ ਗਈ ਹੈ, ਜਦਕਿ 60 ਤੋਂ ਵੱਧ ਲੋਕਾਂ ਦੀ ਮੌਤਾਂ ਹੋ ਚੁੱਕਿਆ ਹਨ । ਕੋਰੋਨਾ ਕਾਰਨ ਦਿੱਲੀ ,ਮਹਾਰਾਸ਼ਟਰ ,ਕਰਨਾਟਕ 'ਚ ਅਲਰਟ ਜਾਰੀ ਕਰ ਦਿੱਤਾ ਗਿਆ ।ਜਾਣਕਾਰੀ ਅਨੁਸਾਰ ਕੋਰੋਨਾ ਤੋਂ ਹੁਣ ਤੱਕ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4,41,79,712 ਹੋ ਚੁੱਕੀ ਹੈ, ਜਦਕਿ ਮੌਤ ਡਰ 1.19 ਪ੍ਰਤੀਸ਼ਤ ਹੈ । ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਰਕੇ ਕੇਂਦਰ ਸਰਕਾਰ ਦੀ ਵੀ ਚਿੰਤਾ ਵੱਧਣੀ ਸ਼ੁਰੂ ਹੋ ਗਈ ਹੈ । ਜ਼ਿਕਰਯੋਗ ਹੈ ਕਿ ਜਦੋ ਭਾਰਤ 'ਚ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਸੀ ਤਾਂ ਸਰਕਾਰ ਵਲੋਂ ਕਈ ਪਾਬੰਦੀਆਂ ਵੀ ਲਗਾਇਆ ਗਿਆ , ਉੱਥੇ ਹੀ ਲੋਕਾਂ ਨੂੰ ਮਾਸਕ ਪਾਉਣਾ ਵੀ ਲਾਜ਼ਮੀ ਸੀ ।