ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਬੱਬੂ ਮਾਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਦੱਸਿਆ ਜਾ ਰਿਹਾ ਜਨਮਦਿਨ ਮੌਕੇ ਬੱਬੂ ਮਾਨ ਦਾ ਟਵਿੱਟਰ ਅਕਾਊਟ ਬੰਦ ਕਰ ਦਿੱਤਾ ਗਿਆ । ਹਾਲਾਂਕਿ ਬੱਬੂ ਮਾਨ ਦਾ ਟਵਿੱਟਰ ਅਕਾਊਟ ਕਿਉ ਬੰਦ ਹੋਇਆ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀ ਆਈ ਹੈ। ਦੱਸ ਦਈਏ ਕਿ ਗਾਇਕ ਬੱਬੂ ਮਾਨ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ । ਇਸ ਖੁਸ਼ੀ ਦੇ ਮੌਕੇ ਉਨ੍ਹਾਂ ਨੂੰ ਵੱਡਾ ਝਟਕਾ ਲੱਗਾ ਹੈ। ਬੱਬੂ ਮਾਨ ਦਾ ਜਨਮ 29 ਮਾਰਚ 1875 ਨੂੰ ਫਤਿਹਗ੍ਹੜ ਸਾਹਿਬ ਦੇ ਪਿੰਡ ਖੰਟ ਵਿਖੇ ਹੋਇਆ ਸੀ। ਬੱਬੂ ਮਾਨ ਦਾ ਅਸਲੀ ਨਾਮ ਤਜਿੰਦਰ ਸਿੰਘ ਮਾਨ ਹੈ ।
ਜ਼ਿਕਰਯੋਗ ਹੈ ਕਿ ਬੱਬੂ ਮਾਨ ਨੇ 1990 ਵਿੱਚ ਗਾਇਕੀ ਸੀ ਸ਼ੁਰੂਆਤ ਕੀਤੀ ਸੀ । ਗਾਇਕੀ ਕਰਨ ਤੋਂ ਪਹਿਲਾਂ ਬੱਬੂ ਮਾਨ ਕਈ ਸਟੇਜ ਸ਼ੋਅਜ਼ ਵੀ ਲਗਾਉਂਦੇ ਸੀ। ਬੱਬੂ ਮਾਨ ਨੇ 1998 ਵਿਚ ਆਪਣੀ ਪਹਿਲੀ ਐਲਬਮ ਸੱਜਣ 'ਰੁਮਾਲ ਦੇ ਗਿਆ' ਰਿਲੀਜ਼ ਕੀਤੀ ਸੀ। ਇਸ ਦੇ ਨਾਲ ਹੀ 2001 ਵਿੱਚ ਉਨ੍ਹਾਂ ਨੇ ਸੌਣ ਦੀ ਝੜੀ ਐਲਬਮ ਰਿਲੀਜ਼ ਕੀਤੀ, ਹੁਣ ਤੱਕ ਬੱਬੂ ਮਾਨ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ । ਸੂਤਰਾਂ ਅਨੁਸਾਰ ਬੱਬੂ ਮਾਨ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਟਵਿੱਟਰ ਅਕਾਊਟ ਬੰਦ ਕੀਤਾ ਗਿਆ ਹੈ ।