ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਨੈਸ਼ਵਿਲ ਐਲੀਮੈਟਰੀ ਸਕੂਲ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਸਕੂਲ 'ਚ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ । ਪੁਲਿਸ ਵਲੋਂ ਕੀਤੀ ਗੋਲੀਬਾਰੀ ਦੌਰਾਨ ਗੋਲੀਆਂ ਚਲਾਉਣ ਵਾਲਾ ਹਮਲਾਵਰ ਵੀ ਮਾਰੀਆਂ ਗਿਆ । ਹਮਲਾਵਰ ਸਕੂਲ ਦਾ ਸਾਬਕਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ । ਜਿਸ ਕੋਲ 2 ਅਸਾਲਟ ਰਾਈਫਲਾਂ ਤੇ 1 ਪਿਸਤੌਲ ਸੀ ਤੇ ਸਕੂਲ 'ਚ ਸਾਈਡ ਵਾਰ ਦਰਵਾਜੇ ਰਾਹੀਂ ਦਾਖ਼ਲ ਹੋਇਆ ਸੀ । ਹਮਲੇ 'ਚ ਜਖ਼ਮੀ ਹੋਏ ਵਿਦਿਆਰਥੀਆਂ ਨੂੰ ਹਸਪਤਾਲ ਇਲਾਜ਼ ਲਈ ਭਰਤੀ ਕਰਵਾਇਆ ਗਿਆ ।
ਜਾਣਕਾਰੀ ਅਨੁਸਾਰ ਗੋਲੀਬਾਰੀ ਨੈਸ਼ਵਿਲ ਦੇ ਕੋਲ ਕ੍ਰਿਸ਼ਚੀਅਨ 6ਵੀਂ ਜਮਾਤ ਤੱਕ ਦੇ ਪ੍ਰੀ -ਸਕੂਲ 'ਚ ਹੋਈ ਹੈ । ਪੁਲਿਸ ਅਧਿਕਾਰੀ ਅਨੁਸਾਰ ਸਕੂਲ ਦੀ ਦੂਜੀ ਮੰਜਿਲ 'ਤੇ ਗੋਲੀ ਚੱਲਣ ਦੀ ਆਵਾਜ਼ ਆ ਰਹੀ ਸੀ, ਜਦੋ ਅਧਿਕਾਰੀਆਂ ਨੇ ਉੱਥੇ ਪਹੁੰਚ ਤਾਂ ਉਨ੍ਹਾਂ ਨੇ ਦੇਖਿਆ ਇੱਕ ਹਮਲਾਵਰ ਗੋਲੀਬਾਰੀ ਕਰ ਰਿਹਾ ਸੀ। ਅਧਿਕਾਰੀਆਂ ਨੇ ਉਸ ਨੂੰ ਘੇਰ ਲਿਆ ਤੇ ਪੁਲਿਸ ਨੇ ਜਵਾਬੀ ਕਰਵਾਇਆ ਕਰਦੇ ਹੋਏ ਉਸ ਨੂੰ ਗੋਲੀ ਮਾਰ ਦਿੱਤੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।