ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਬੀਤੀ ਦਿਨੀਂ ਪੁਲਿਸ ਵਲੋਂ ਇੱਕ ਹਵਾਲਾਤੀ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਦੇਖਦੇ ਹੀ ਦੇਖਦੇ ਹਵਾਲਾਤੀ ਭੀੜ ਦਾ ਫਾਇਦਾ ਉਠਾ ਕੇ ਪੁਲਿਸ ਨੂੰ ਚਕਮਾ ਦੇ ਮੌਕੇ ਤੋਂ ਫਰਾਰ ਹੋ ਗਿਆ । ਪੁਲਿਸ ਅਧਿਕਾਰੀ ਸਤਪਾਲ ਸਿੰਘ ਨੇ ਆਪਣੇ ਸਾਥੀ ਪੁਲਿਸ ਅਧਿਕਾਰੀ ਨਾਲ ਹਸਪਤਾਲ 'ਚ ਉਸ ਦੀ ਕਾਫੀ ਭਾਲ ਕੀਤੀ ਪਰ ਉਸ ਨਹੀ ਮਿਲਿਆ । ਦੱਸਿਆ ਜਾ ਰਿਹਾ ਕੁਝ ਸਮੇ ਬਾਅਦ SHO ਕਮਲਜੀਤ ਸਿੰਘ ਆਪਣੀ ਪੁਲਿਸ ਟੀਮ ਨਾਲ ਹਸਪਤਾਲ ਪਹੁੰਚੇ ਤਾਂ ਜੋ ਫਰਾਰ ਹੋਏ ਚੋਰ ਨੂੰ ਕਾਬੂ ਕੀਤਾ ਜਾ ਸਕੇ ਪਰ ਪੁਲਿਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
SHO ਕਮਲਜੀਤ ਸਿੰਘ ਨੇ ਦੱਸਿਆ ਕਿ ਸੋਨੂੰ ਵਾਸੀ ਰਾਮ ਪ੍ਰਕਾਸ਼ ਬਸਤੀ ਸ਼ੇਖ ਖ਼ਿਲਾਫ਼ ਸਨੈਚਿੰਗ ਤੇ ਚੋਰੀ ਦੇ ਕਈ ਮਾਮਲੇ ਦਰਜ਼ ਹਨ । SHO ਕਮਲਜੀਤ ਨੇ ਅਪੀਲ ਕੀਤੀ ਕਿ ਭਗੋੜਾ ਹੋਏ ਦੋਸ਼ੀ ਸੋਨੂੰ ਹੋਰ ਕੋਈ ਅਪਰਾਧ ਨਾ ਕਰ ਸਕੇ। ਇਸ ਲਈ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਮਿਲੀ ਹੈ ਤਾਂ ਉਹ ਸਰਕਾਰੀ ਨੰਬਰ 9592914116 ਤੇ ਸੰਪਰਕ ਕਰਨ। ਫਿਲਹਾਲ ਪੁਲਿਸ ਵਲੋਂ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।