by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਬੋਹਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ , ਜਿੱਥੇ ਪਿੰਡ ਕਿਲਿਆਵਾਲੀ 'ਚ ਗੁਆਂਢੀਆਂ ਦੇ ਘਰ ਖੇਡਣ ਗਈ 4 ਸਾਲਾ ਮਾਸੂਮ ਬੱਚੀ ਦੀ ਪਾਣੀ 'ਚ ਡਿੱਗਣ ਨਾਲ ਮੌਤ ਹੋ ਗਈ। ਬੱਚੀ ਦੀ ਮਾਂ ਨੇ ਦੱਸਿਆ ਕਿ ਪਾਣੀ ਦੀ ਮੋਟਰ ਖ਼ਰਾਬ ਹੋਣ ਕਾਰਨ ਉਹ ਗੁਆਂਢੀਆਂ ਦੇ ਘਰ ਪਾਣੀ ਲੈਣ ਗਈ ਸੀ। ਉਸ ਨੇ ਪਾਣੀ ਡਿੱਗੀ 'ਚੋ ਪਾਣੀ ਭਰਿਆ ਅਤੇ ਘਰ ਆ ਗਈ । ਕੁਝ ਸਮੇ ਬਾਅਦ ਉਸ ਦੀ 4 ਸਾਲਾ ਬੱਚੀ ਮਨਪ੍ਰੀਤ ਕੌਰ ਆਪਣੇ ਦਾਦੇ ਨਾਲ ਗੁਆਂਢੀਆਂ ਦੇ ਘਰ ਖੇਡਣ ਚੱਲੀ ਗਈ। ਜਿੱਥੇ ਡਿੱਗੀ ਦੇ ਪਾਣੀ 'ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ । ਇਸ ਘਟਨਾ ਨਾਲ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੈ।