by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਈ ਜ਼ਿਲ੍ਹਿਆਂ ਦੀ ਪੁਲਿਸ ਵਲੋਂ ਲਗਾਤਾਰ ਹੀ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੀ ਹਰਿਆਣਾ ਤੋਂ ਇੱਕ CCTV ਸਾਹਮਣੇ ਆਈ ਹੈ । ਇਹ ਵੀਡੀਓ ਕਰੂਕਸ਼ੇਤਰ ਬੱਸ ਅੱਡੇ ਦੀ ਹੈ । ਸੂਤਰਾਂ ਅਨੁਸਾਰ ਉਹ ਬੱਸ ਰਾਹੀਂ ਭੱਜਿਆ ਹੋਵੇਗਾ। ਵੀਡੀਓ 'ਚ ਦੇਖਿਆ ਜਾ ਰਿਹਾ ਕਿ ਅੰਮ੍ਰਿਤਪਾਲ ਸਿੰਘ ਛਤਰੀ ਲੈ ਕੇ ਇੱਕ ਹੋਰ ਸਖਸ਼ ਨਾਲ ਜਾ ਰਿਹਾ ਹੈ । ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀਆਂ ਸ਼ਾਹਬਾਦ ਤੋਂ ਫੋਟੋਆਂ ਸਾਹਮਣੇ ਆਇਆ ਸੀ। ਇਸ ਮਾਮਲੇ ਨੂੰ ਲੈ ਕੇ ਬੀਤੀ ਦਿਨੀਂ ਪੁਲਿਸ ਨੇ ਸ਼ਾਹਬਾਦ ਦੀ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਸੀ।