by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) :ਭਗੋੜਾ ਹੋਏ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ IG ਸੁਖਚੈਨ ਸਿੰਘ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਸੁਖਚੈਨ ਸਿੰਘ ਨੇ ਕਿਹਾ ਅੰਮ੍ਰਿਤਪਾਲ ਸਿੰਘ ਦੀ ਆਖਰੀ ਲੋਕੇਸ਼ਨ ਹਰਿਆਣਾ ਮਿਲੀ ਹੈ । ਸੁਖਚੈਨ ਸਿੰਘ ਨੇ ਕਿਹਾ ਅੰਮ੍ਰਿਤਪਾਲ ਸਿੰਘ ਪੰਜਾਬ ਤੋਂ ਬਾਹਰ ਜਾ ਚੁੱਕਾ ਹੈ ਪਰ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ 19 ਤਾਰੀਖ ਨੂੰ ਹਰਿਆਣਾ ਦੇ ਸ਼ਾਹਬਾਦ ਪਹੁੰਚਿਆ। ਇੱਥੇ ਉਹ ਆਪਣੇ ਸਾਥੀ ਪਪਲਪ੍ਰੀਤ ਮਹਿਲਾ ਕੋਲ ਰੁਕਿਆ ਸੀ। ਜਿਸ ਨੂੰ ਉਹ ਕਾਫੀ ਸਮੇ ਤੋਂ ਜਾਣਦਾ ਸੀ । ਸੁਖਚੈਨ ਸਿੰਘ ਨੇ ਕਿਹਾ ਹੁਣ ਤੱਕ 207 ਦੋਸ਼ੀ ਡਿਟੇਨ ਕੀਤੇ ਜਾ ਚੁੱਕੇ ਹਨ। 30 ਦੋਸ਼ੀਆਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ, ਜਦਕਿ 177 ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਜਾਵੇਗਾ। ਸੁਖਚੈਨ ਸਿੰਘ ਨੇ ਕਿਹਾ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਮਹਿਲਾ ਬਲਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।ਜਿਸ ਕੋਲੋਂ ਪੁੱਛਗਿੱਛ 'ਚ ਕਈ ਵੱਡੇ ਖ਼ੁਲਾਸੇ ਹੋ ਸਕਦੇ ਹਨ ।