by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਮੈਰੀਲੈਂਡ ਸੂਬੇ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਕਾਰ ਦੇ ਹਾਈਵੇਅ ਵਰਕ ਜ਼ੋਨ ਤੋਂ ਪਲਟਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਜਾਂਚ ਅਨੁਸਾਰ ਇੱਕ ਭਰੇ ਰੰਗ ਦੀ ਕਾਰ ਹਾਈਵੇਅ 'ਤੇ ਵਰਕ ਜ਼ੋਨ ਵਿੱਚ ਦਾਖ਼ਲ ਹੋ ਗਈ ਤੇ ਉੱਥੇ ਕੰਮ ਕੇ ਰਹੇ ਮਜ਼ਦੂਰਾਂ ਨੂੰ ਟੱਕਰ ਮਾਰਨ ਤੋਂ ਬਾਅਦ ਪਲਟ ਗਈ ।ਇਸ ਹਾਦਸੇ ਦੌਰਾਨ ਕਈ ਮਜ਼ਦੂਰ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਡਾਕਟਰਾਂ ਵਲੋਂ ਮੌਕੇ 'ਤੇ ਹੀ 6 ਮਜ਼ਦੂਰਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਹਾਲੇ ਕੋਈ ਪਛਾਣ ਨਹੀਂ ਹੋਈ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਦੀ ਪਛਾਣ ਨਹੀ ਹੋ ਸਕੀ ,ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।