by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸਿਆ ਜਾ ਰਿਹਾ ਇਸ ਭੂਚਾਲ ਦਾ ਸੈਂਟਰਪੁਆਇੰਟ ਅਫਗਾਨਿਸਤਾਨ ਸੀ। ਇਹ ਭੂਚਾਲ ਦੇ ਝਟਕੇ 10 ਵਜੇ ਦੇ ਕਰੀਬ ਕੁਝ ਸਕਿੰਟ ਲਈ ਮਹਿਸੂਸ ਕੀਤੇ ਗਏ ਹਨ । ਭੂਚਾਲ ਦੇ ਝਟਕੇ ਮੁਹਿਸੂਸ ਹੁੰਦੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਸਨ। ਫਿਲਹਾਲ ਭੂਚਾਲ ਕਾਰਨ ਕੋਈ ਜਾਨੀ - ਮਾਲੀ ਨੁਕਸਾਨ ਨਹੀਂ ਹੋਇਆ ਹੈ । ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਤੇ 6.6 ਦਰਜ਼ ਕੀਤੀ ਗਈ ਹੈ । ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਤੇ 6.6 ਦਰਜ਼ ਕੀਤੀ ਗਈ ਹੈ । ਦੱਸ ਦਈਏ ਕਿ ਪਾਕਿਸਤਾਨ 'ਚ ਭੂਚਾਲ ਆਉਣ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜਖ਼ਮੀ ਹੋ ਗਏ ।